Advertisement
Advertisement
Advertisement

IPL 2020: ਹੈਦਰਾਬਾਦ ਦੇ ਖਿਲਾਫ ਕਰਾਰੀ ਹਾਰ ਤੋਂ ਬਾਅਦ ਕੇਐਲ ਰਾਹੁਲ ਨੇ ਦੱਸਿਆ, ਕਿੰਗਜ਼ ਇਲੈਵਨ ਪੰਜਾਬ ਕਿੱਥੇ ਹਾਰੀ ਮੈਚ

ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਬਾਦ ਦੇ ਹੱਥੋਂ ਹੋਈ 69 ਦੌੜਾਂ ਦੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਕਿਹਾ ਹੈ ਕਿ ਇਹ ਉਨ੍ਹਾਂ ਦਿਨਾਂ ਵਿਚੋਂ ਇੱਕ ਸੀ ਜਦੋਂ ਟੀਮ ਦੇ ਖਿਡਾਰੀ ਜਿੰਨ੍ਹੇ ਵੀ ਸ਼ਾੱਟ ਹਵਾ ਵਿਚ ਖੇਡ

Shubham Yadav
By Shubham Yadav October 09, 2020 • 10:46 AM
IPL 2020: ਹੈਦਰਾਬਾਦ ਦੇ ਖਿਲਾਫ ਕਰਾਰੀ ਹਾਰ ਤੋਂ ਬਾਅਦ ਕੇਐਲ ਰਾਹੁਲ ਨੇ ਦੱਸਿਆ, ਕਿੰਗਜ਼ ਇਲੈਵਨ ਪੰਜਾਬ ਕਿੱਥੇ ਹਾਰੀ ਮੈ
IPL 2020: ਹੈਦਰਾਬਾਦ ਦੇ ਖਿਲਾਫ ਕਰਾਰੀ ਹਾਰ ਤੋਂ ਬਾਅਦ ਕੇਐਲ ਰਾਹੁਲ ਨੇ ਦੱਸਿਆ, ਕਿੰਗਜ਼ ਇਲੈਵਨ ਪੰਜਾਬ ਕਿੱਥੇ ਹਾਰੀ ਮੈ (Image Credit: BCCI)
Advertisement

ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਬਾਦ ਦੇ ਹੱਥੋਂ ਹੋਈ 69 ਦੌੜਾਂ ਦੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਕਿਹਾ ਹੈ ਕਿ ਇਹ ਉਨ੍ਹਾਂ ਦਿਨਾਂ ਵਿਚੋਂ ਇੱਕ ਸੀ ਜਦੋਂ ਟੀਮ ਦੇ ਖਿਡਾਰੀ ਜਿੰਨ੍ਹੇ ਵੀ ਸ਼ਾੱਟ ਹਵਾ ਵਿਚ ਖੇਡ ਰਹੇ ਸੀ ਉਹ ਸਾਰੇ ਸ਼ਾਟ ਫੀਲਡਰਾਂ ਦੇ ਹੱਥਾਂ ਵਿਚ ਜਾ ਰਹੇ ਸੀ . ਹੈਦਰਾਬਾਦ ਨੇ ਪੰਜਾਬ ਨੂੰ 202 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਸਾਹਮਣੇ ਪੰਜਾਬ 132 ਦੌੜਾਂ ਬਣਾ ਸਕਿਆ ਅਤੇ ਮੈਚ 69 ਦੌੜਾਂ ਨਾਲ ਹਾਰ ਗਿਆ.

ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਵਿਚ ਰਾਹੁਲ ਨੇ ਕਿਹਾ, “ਜਦੋਂ ਅਸੀਂ ਪਾਵਰ ਪਲੇਅ ਵਿਚ ਵਿਕਟਾਂ ਗੁਆ ਬੈਠੇ ਸੀ, ਸਾਡੇ ਲਈ ਇਹ ਮੁਸ਼ਕਲ ਹੋ ਗਿਆ ਸੀ ਖ਼ਾਸਕਰ ਜਦੋਂ ਅਸੀਂ ਛੇ ਬੱਲੇਬਾਜ਼ਾਂ ਨਾਲ ਖੇਡ ਰਹੇ ਹਾਂ. ਮਯੰਕ ਦਾ ਰਨ ਆਉਟ ਹੋਣਾ ਚੰਗੀ ਸ਼ੁਰੂਆਤ ਨਹੀਂ ਸੀ. ਇਹ ਉਨ੍ਹਾਂ ਦਿਨਾਂ ਵਿਚੋਂ ਇਕ ਸੀ ਜਦੋਂ ਅਸੀਂ ਜੋ ਸ਼ਾਟ ਖੇਡ ਰਹੇ ਸੀ ਉਹ ਸਾਰੇ ਫਿਲਰਾਂ ਦੇ ਹੱਥਾਂ ਵਿਚ ਜਾ ਰਹੇ ਸਨ."

Trending


ਰਾਹੁਲ ਨੇ ਹਾਲਾਂਕਿ ਡੈਥ ਓਵਰਾਂ ਵਿੱਚ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਹੈਦਰਾਬਾਦ ਨੂੰ ਘੱਟੋ ਘੱਟ 15-20 ਦੌੜਾਂ ਬਣਾਉਣ ਤੋਂ ਰੋਕ ਦਿੱਤੀ.

ਉਹਨਾਂ ਨੇ ਕਿਹਾ, "ਅਸੀਂ ਡੋਥ ਓਵਰਾਂ ਵਿੱਚ ਆਖਰੀ ਪੰਜ ਮੈਚਾਂ ਵਿੱਚ ਸੰਘਰਸ਼ ਕੀਤਾ ਸੀ ਪਰ ਅੱਜ ਉਹ ਚੰਗੀ ਸੀ. ਹਰ ਕੋਈ ਉਮੀਦ ਕਰ ਰਿਹਾ ਸੀ ਕਿ ਉਹ 230 ਨੂੰ ਪਾਰ ਕਰ ਜਾਣਗੇ ਪਰ ਸਾਡੇ ਗੇਂਦਬਾਜ ਜ਼ੋਰਦਾਰ ਤਰੀਕੇ ਨਾਲ ਵਾਪਸ ਆਏ ਅਤੇ ਉਨ੍ਹਾਂ ਨੂੰ ਰੋਕ ਲਿਆ."

ਪੰਜਾਬ ਲਈ ਸਿਰਫ ਨਿਕੋਲਸ ਪੂਰਨ ਨੇ 77 ਦੌੜਾਂ ਬਣਾਈਆਂ. ਰਾਹੁਲ ਨੇ ਵੀ ਉਹਨਾਂ ਦੀ ਪ੍ਰਸ਼ੰਸਾ ਕੀਤੀ.

ਉਹਨਾਂ ਨੇ ਕਿਹਾ, "ਪੂਰਨ ਦੀ ਬੱਲੇਬਾਜ਼ੀ ਦੇਖਣਾ ਸ਼ਾਨਦਾਰ ਸੀ. ਉਹਨਾਂ ਨੇ ਚੰਗੀ ਬੱਲੇਬਾਜ਼ੀ ਕੀਤੀ. ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਚੰਗਾ ਪ੍ਰਦਰਸ਼ਨ ਕਰਦੇ ਹਨ. ਉਹਨਾਂ ਨੇ ਪਿਛਲੇ ਸਾਲ ਵੀ ਅਜਿਹਾ ਹੀ ਕੀਤਾ ਸੀ. ਇਹ ਸਾਡੇ ਲਈ ਸਕਾਰਾਤਮਕ ਹੈ."

ਰਾਹੁਲ ਨੇ ਆਪਣੇ ਲੈੱਗ ਸਪਿਨਰ ਰਵੀ ਬਿਸ਼ਨੋਈ ਦੇ ਪ੍ਰਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਬਿਸ਼ਨੋਈ ਨੇ ਹਿੰਮਤ ਦਿਖਾਈ. ਉਹ ਗੇਂਦਬਾਜ਼ੀ ਕਰਨ ਤੋਂ ਨਹੀਂ ਡਰਦਾ ਭਾਵੇਂ ਇਹ ਪਾਵਰ ਪਲੇ ਹੈ ਜਾਂ ਨਹੀਂ. ਉਹ ਅਜਿਹੇ ਮੌਕਿਆਂ ਦਾ ਆਨੰਦ ਲੈਂਦਾ ਹੈ."

ਇਹ ਬਿਸ਼ਨੋਈ ਹੀ ਸੀ ਜਿਸ ਨੇ ਇਸ ਮੈਚ ਵਿੱਚ ਹੈਦਰਾਬਾਦ ਦੇ ਦੋ ਬੱਲੇਬਾਜ਼ ਜੋਨੀ ਬੇਅਰਸਟੋ ਅਤੇ ਡੇਵਿਡ ਵਾਰਨਰ ਨੂੰ ਆਉਟ ਕੀਤਾ.


Cricket Scorecard

Advertisement