
ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਆਹਮਣੇ ਸਾਹਮਣੇ ਹੋਣਗੀਆਂ ਤਾਂ ਦੋਵਾਂ ਟੀਮਾਂ ਇਸ ਮੁਕਾਬਲੇ ਨੂੰ ਜਿੱਤ ਕੇ ਟੂਰਨਾਮੇਂਟ ਚ ਵਾਪਸੀ ਕਰਨ ਦੀ ਕੋਸ਼ਿਸ਼ ਕਰਣਗੀਆਂ. ਦੋਵੇਂ ਟੀਮਾਂ ਹੁਣ ਤੱਕ ਚਾਰ ਮੈਚ ਖੇਡ ਚੁੱਕੀਆਂ ਹਨ, ਜਿਸ ਵਿਚ ਦੋਵੇਂ ਤਿੰਨ ਹਾਰ ਗਈਆਂ ਹਨ ਅਤੇ ਸਿਰਫ ਇਕ ਮੈਚ ਵਿਚ ਜਿੱਤ ਮਿਲੀ ਹੈ. ਪੁਆਇੰਟ ਟੇਬਲ ਵਿਚ ਪੰਜਾਬ ਸੱਤਵੇਂ ਅਤੇ ਚੇਨਈ ਅੱਠਵੇਂ ਸਥਾਨ 'ਤੇ ਹੈ. ਦੋਵੇਂ ਟੀਮਾਂ ਆਪਣੇ ਪਿਛਲੇ ਮੈਚ ਹਾਰ ਗਈਆਂ ਹਨ.
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੱਲੇਬਾਜ਼ੀ ਪੱਖੋਂ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਪਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਡੈਥ ਓਵਰਾਂ ਵਿਚ ਟੀਮ ਦੇ ਗੇਂਜਬਾਜ਼ ਬਹੁਤ ਦੌੜ੍ਹਾਂ ਦੇ ਰਹੇ ਹਨ ਜੋ ਕਿ ਮੈਚ ਵਿਚ ਹਾਰ ਤੇ ਜਿੱਤ ਦਾ ਅੰਤਰ ਪੈਦਾ ਕਰ ਰਿਹਾ ਹੈ. ਮੁੰਬਈ ਦੇ ਖਿਲਾਫ ਹੋਏ ਮੁਕਾਬਲੇ ਵਿਚ ਵੀ ਡੈਥ ਓਵਰਾਂ ਵਿਚ ਟੀਮ ਦੇ ਗੇਂਦਬਾਜ਼ਾਂ ਨੇ ਬਹੁਤ ਦੌੜ੍ਹਾਂ ਦਿੱਤੀਆਂ, ਨਤੀਜਾ ਇਹ ਰਿਹਾ ਕਿ ਮੁੰਬਈ ਦੀ ਟੀਮ ਮੈਚ ਨੂੰ ਪੰਜਾਬ ਤੋਂ ਖੋਹ ਕੇ ਲੈ ਗਈ. ਜੇਕਰ ਪੰਜਾਬ ਨੂੰ ਚੋਨਈ ਵਰਗੀ ਤਗੜ੍ਹੀ ਟੀਮ ਨੂੰ ਹਰਾਉਣਾ ਹੈ ਤਾਂ ਉਹਨਾਂ ਨੂੰ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਹੋਵੇਗਾ.
ਇਸ ਮੈਚ ਵਿਚ ਕਪਤਾਨ ਕੇ ਐਲ ਰਾਹੁਲ ਇਕ ਵਾਧੂ ਗੇਂਦਬਾਜ਼ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰ ਸਕਦੇ ਹਨ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿੰਗਜ਼ ਇਲੈਵਨ ਇਸ ਮੁਕਾਬਲੇ ਵਿਚ ਕਿਹਨਾਂ 11 ਖਿਡਾਰੀਆਂ ਦੇ ਨਾਲ ਮੈਦਾਨ ਤੇ ਉਤਰਦੀ ਹੈ. ਕਪਤਾਨ ਕੇ ਐਲ ਰਾਹੁਲ ਤੇ ਕੋਚ ਅਨਿਲ ਕੁੰਬਲੇ ਦੇ ਲਈ ਇਸ ਵਾਰ ਪਲੇਇੰਗ ਇਲੈਵਨ ਦੀ ਚੌਣ ਕਰਨਾ ਆਸਾਨ ਨਹੀਂ ਹੋਵੇਗਾ.