
ਆਈਪੀਐਲ 2021 ਵਿਚ ਕੋਲਕਾਤਾ ਨਾਈਟ ਰਾਈਡਰਜ਼ ਲਈ ਬਹੁਤ ਸਾਰੀਆਂ ਸ਼ਾਨਦਾਰ ਪਾਰੀਆਂ ਖੇਡਣ ਵਾਲੇ ਰਾਹੁਲ ਤ੍ਰਿਪਾਠੀ ਦਾ ਸ਼ੁੱਕਰਵਾਰ ਨੂੰ ਪੁਣੇ ਸਿਟੀ ਪੁਲਿਸ ਨੇ 500 ਰੁਪਏ ਦਾ ਚਾਲਾਨ ਕੱਟ ਦਿੱਤਾ। ਰਾਹੁਲ 'ਤੇ ਮਾਸਕ ਨਾ ਪਾਉਣ ਕਾਰਨ ਪੁਲਿਸ ਨੇ 500 ਰੁਪਏ ਦਾ ਜ਼ੁਰਮਾਨਾ ਲਗਾਇਆ।
ਤਾਜ਼ਾ ਖ਼ਬਰਾਂ ਅਨੁਸਾਰ, ਮਹਾਰਾਸ਼ਟਰ ਦਾ ਇਹ 30 ਸਾਲਾ ਖਿਡਾਰੀ ਸ਼ੁੱਕਰਵਾਰ ਦੁਪਹਿਰ ਨੂੰ ਪੁਣੇ ਤੋਂ ਕਾਰ ਵਿਚ ਕਿਤੇ ਜਾ ਰਿਹਾ ਸੀ। ਫਿਰ ਉਨ੍ਹਾਂ ਨੂੰ ਪੁਲਿਸ ਨੇ ਖਾਦੀ ਮਸ਼ੀਨ ਚੌਕ ਨੇੜੇ ਚੈੱਕ ਪੋਸਟ 'ਤੇ ਰੋਕ ਦਿੱਤਾ ਅਤੇ 500 ਰੁਪਏ ਦਾ ਚਲਾਨ ਨੂੰ ਕੱਟ ਦਿੱਤਾ।
ਪੁਲਿਸ ਉਪ-ਇੰਸਪੈਕਟਰ ਸੰਤੋਸ਼ ਸੋਨਵੇਨ ਨੇ ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ। ਸੋਨਵੇਨ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਕਿਹਾ, "ਚੈਕ ਪੁਆਇੰਟ ਤੇ ਅਸੀਂ ਇੱਕ ਆਦਮੀ ਨੂੰ ਗੱਡੀ ਵਿਚ ਬਿਨਾਂ ਮਾਸਕ ਤੋਂ ਵੇਖਿਆ। ਜਦੋਂ ਅਸੀਂ ਉਸਨੂੰ ਬੁਲਾਇਆ ਤਾਂ ਉਸਨੇ ਦੱਸਿਆ ਕਿ ਉਹ ਕ੍ਰਿਕਟਰ ਹੈ, ਇਸ ਤੋਂ ਬਾਅਦ ਅਸੀਂ ਉਸਨੂੰ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਲਈ ਉਸਨੂੰ 500 ਰੁ ਜ਼ੁਰਮਾਨਾ ਦੇਣਾ ਪਵੇਗਾ। ਉਸਨੇ ਬਿਨਾ ਬਹਿਸ ਕੀਤੇ ਜ਼ੁਰਮਾਨਾ ਦੇ ਦਿੱਤਾ ਅਤੇ ਉਹ ਚਲਾ ਗਿਆ।"