
IPL 2020: KKR ਦੇ ਇਸ ਖਿਡਾਰੀ ਨੇ ਕਿਹਾ, ਕੋਈ ਵੀ ਬੱਲੇਬਾਜ਼ ਆਂਦਰੇ ਰਸਲ ਦੇ ਤੂਫਾਨੀ ਅੰਦਾਜ਼ ਦੀ ਬਰਾਬਰੀ ਨਹੀਂ ਕਰ ਸਕਦਾ (IANS)
ਜਦੋਂ ਵੀ ਟੀ-20 ਕ੍ਰਿਕਟ ਵਿਚ ਖਤਰਨਾਕ ਖਿਡਾਰਿਆਂ ਦੀ ਗਲ ਹੁੰਦੀ ਹੈ ਤਾਂ ਆਂਦਰੇ ਰਸਲ ਦਾ ਨਾਂ ਸਭ ਤੋਂ ਉੱਪਰ ਆਉਣਾ ਲਾਜ਼ਮੀ ਹੈ ਤੇ ਸਾਰੀ ਦੁਨੀਆ ਰਸਲ ਦੀ ਬੱਲੇਬਾਜ਼ੀ ਦੀ ਫੈਨ ਹੈ. ਹੁਣ ਇਸ ਕੜੀ ਵਿਚ ਕੇਕੇਆਰ ਦੇ ਬੱਲੇਬਾਜ਼ ਰਿੰਕੁ ਸਿੰਘ ਦਾ ਨਾਮ ਵੀ ਜੁੜ੍ਹ ਗਿਆ ਹੈ. ਰਿੰਕੁ ਸਿੰਘ ਦਾ ਮੰਨਣਾ ਹੈ ਕਿ ਆਂਦਰੇ ਰਸਲ ਦੇ ਤੂਫਾਨੀ ਅੰਦਾਜ਼ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਹੈ. ਰਿੰਕੂ ਨੇ ਰਸਲ ਨੂੰ ਇਸ ਸਮੇਂ ਵਿਸ਼ਵ ਦਾ ਬੈਸਟ ਆਲਰਾਉਂਡਰ ਖਿਡਾਰੀ ਦੱਸਿਆ ਹੈ.
ਰਸਲ 2014 ਸੀਜ਼ਨ ਵਿਚ ਕੇਕੇਆਰ ਨਾਲ ਜੁੜ੍ਹੇ ਸੀ ਅਤੇ ਪਿਛਲੇ ਸੀਜ਼ਨ ਵਿਚ ਰਸਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ. ਇਸ ਸੀਜ਼ਨ ਵਿਚ ਵੀ ਰਸਲ ਟੀਮ ਦੀ ਅਹਿਮ ਕੜ੍ਹੀ ਹੋਣਗੇ.
ਕੇਕੇਆਰ ਨੇ ਆਪਣੀ ਵੈਬਸਾਈਟ ਤੇ ਰਿੰਕੂ ਦੇ ਹਵਾਲੇ ਤੋਂ ਲਿਖਿਆ, “ਉਹਨਾਂ ਨਾਲੋਂ ਵਧੀਆ ਤਰੀਕੇ ਨਾਲ ਗੇਂਦ ਨੂੰ ਕੋਈ ਵੀ ਨਹੀਂ ਮਾਰ ਸਕਦਾ. ਉਹਨਾਂ ਕੋਲ ਬਹੁਤ ਤਾਕਤ ਹੈ.”