
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਸ਼ੁਭਮਨ ਗਿੱਲ (57) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਚਲਦਿਆਂ ਆਈਪੀਐਲ ਦੇ 49 ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਦਾ ਇਹ ਫੈਸਲਾ ਬਹੁਤ ਮਾੜਾ ਸਾਬਤ ਹੋਇਆ।
ਹੈਦਰਾਬਾਦ ਅੱਠ ਵਿਕਟਾਂ 'ਤੇ 20 ਓਵਰਾਂ' ਚ ਸਿਰਫ 115 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਕੇਕੇਆਰ ਨੇ 19.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 119 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਹੈਦਰਾਬਾਦ ਲਈ ਜੇਸਨ ਹੋਲਡਰ ਨੇ ਦੋ ਵਿਕਟਾਂ ਲਈਆਂ ਜਦਕਿ ਰਾਸ਼ਿਦ ਖਾਨ ਅਤੇ ਸਿਧਾਰਥ ਕੌਲ ਨੇ ਇਕ -ਇਕ ਵਿਕਟ ਲਈ। ਇਸ ਜਿੱਤ ਦੇ ਨਾਲ ਕੇਕੇਆਰ ਦੇ 12 ਅੰਕ ਹੋ ਗਏ ਹਨ ਅਤੇ ਟੀਮ ਅੰਕ ਸੂਚੀ ਵਿੱਚ ਚੌਥੇ ਨੰਬਰ 'ਤੇ ਬਰਕਰਾਰ ਹੈ।
ਜੇਕਰ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਵੈਂਕਟੇਸ਼ ਅਈਅਰ ਨੇ ਕੇਕੇਆਰ ਲਈ ਪਾਰੀ ਦੀ ਸ਼ੁਰੂਆਤ ਕੀਤੀ। ਕੇਕੇਆਰ ਲਈ ਲਗਾਤਾਰ ਦੌੜਾਂ ਬਣਾਉਣ ਵਾਲੇ ਅਈਅਰ (8) ਨੂੰ ਕੌਲ ਨੇ ਆਉਟ ਕੀਤਾ ਅਤੇ ਕੇਕੇਆਰ ਨੂੰ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਇਕ ਹੋਰ ਇਨ-ਫਾਰਮ ਬੱਲੇਬਾਜ਼ ਰਾਹੁਲ ਤ੍ਰਿਪਾਠੀ (7) ਵੀ ਛੇਤੀ ਆਉਟ ਹੋ ਗਿਆ।