
IPL 2020: KKR ਦੇ ਕੋਚ ਬਰੈਂਡਨ ਮੈਕੂਲਮ ਨੇ ਦਿੱਤੇ ਸੰਕੇਤ, ਉਪਰੀ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਦਿਖ ਸਕਦੇ ਹਨ ਆਂਦਰੇ ਰਸ (Image Credit: Google)
ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮ ਪ੍ਰਬੰਧਨ ਤੂਫਾਨੀ ਬੱਲੇਬਾਜ਼ ਆਂਦਰੇ ਰਸਲ ਨੂੰ ਬੱਲੇਬਾਜ਼ੀ ਲਈ ਉਪਰੀ ਕ੍ਰਮ ਵਿਚ ਵੀ ਭੇਜ ਸਕਦਾ ਹੈ। ਮੈਕੂਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਇੱਕ ਸਮਾਰਟ ਟੀਮ ਹਾਂ ਅਤੇ ਮੈਚ ਲਈ ਆਪਣੇ ਵਿਕਲਪਾਂ ਦੀ ਵਰਤੋਂ ਕਰ ਰਹੇ ਹਾਂ। ਰਸਲ ਨੇ ਪਿਛਲੇ ਸਾਲ 52 ਛੱਕੇ ਲਗਾਏ ਸੀ।”
ਉਹਨਾਂ ਨੇ ਕਿਹਾ, "ਉਨ੍ਹਾਂ ਦੇ ਖੇਡਣ ਦਾ ਤਰੀਕਾ ਟੀ -20 ਦੇ ਆਖਰੀ 10 ਓਵਰਾਂ ਵਿੱਚ ਕਾਫੀ ਫਿਟ ਬੈਠਦਾ ਹੈ। ਇੱਥੇ ਉਹ ਸਥਿਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਹਨ। ਅਸੀਂ ਰਸਲ ਨੂੰ ਉਪਰਲੇ ਕ੍ਰਮ ਵਿੱਚ ਵੀ ਲਿਆ ਸਕਦੇ ਹਾਂ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਚੰਗੇ ਵਿਕਲਪ ਹਨ।"
ਮੈਕਕੁਲਮ ਨੇ ਕਿਹਾ ਕਿ ਇੰਗਲੈਂਡ ਦੇ ਵਿਸ਼ਵ ਚੈਂਪੀਅਨ ਕਪਤਾਨ ਈਯਨ ਮੋਰਗਨ ਦੇ ਆਉਣ ਨਾਲ ਉਹਨਾਂ ਦੀ ਟੀਮ ਦਾ ਮਿਡਲ ਆਰਡਰ ਮਜ਼ਬੂਤ ਹੋਵੇਗਾ।