Advertisement
Advertisement
Advertisement

IPL 2020 : ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਦਾ ਧਮਾਲ, ਇਸ ਸੀਜਨ ਵਿਚ ਬਾਕੀ ਬੱਲੇਬਾਜਾਂ ਤੋਂ ਚਲ ਰਹੇ ਨੇ ਅੱਗੇ

ਆਈਪੀਐਲ ਦੇ ਇਕ ਹੋਰ ਸੀਜਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਖਰਾਬ ਸ਼ੁਰੂਆਤ ਕੀਤੀ ਹੈ. ਪੰਜਾਬ ਦੀ ਟੀਮ ਇਸ ਸਮੇਂ ਪੁਆਇੰਟ ਟੇਬਲ ਤੇ ਬਿਲਕੁਲ ਹੇਠਾਂ ਹੈ.  ਇਸ ਸੀਜਨ ਵਿਚ ਕੇ.ਐਲ. ਰਾਹੁਲ ਦੀ ਟੀਮ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਦੇ ਨਾਲ ਨਾਲ

Shubham Yadav
By Shubham Yadav October 08, 2020 • 11:17 AM
IPL 2020 : ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਦਾ ਧਮਾਲ, ਇਸ ਸੀਜਨ ਵਿਚ ਬਾਕੀ ਬੱਲੇਬਾਜਾਂ ਤੋਂ ਚਲ ਰਹੇ ਨੇ ਅੱਗੇ Images
IPL 2020 : ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਦਾ ਧਮਾਲ, ਇਸ ਸੀਜਨ ਵਿਚ ਬਾਕੀ ਬੱਲੇਬਾਜਾਂ ਤੋਂ ਚਲ ਰਹੇ ਨੇ ਅੱਗੇ Images (Google Search)
Advertisement

ਆਈਪੀਐਲ ਦੇ ਇਕ ਹੋਰ ਸੀਜਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਖਰਾਬ ਸ਼ੁਰੂਆਤ ਕੀਤੀ ਹੈ. ਪੰਜਾਬ ਦੀ ਟੀਮ ਇਸ ਸਮੇਂ ਪੁਆਇੰਟ ਟੇਬਲ ਤੇ ਬਿਲਕੁਲ ਹੇਠਾਂ ਹੈ.  ਇਸ ਸੀਜਨ ਵਿਚ ਕੇ.ਐਲ. ਰਾਹੁਲ ਦੀ ਟੀਮ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਦੇ ਨਾਲ ਨਾਲ ਆਪਣੀ ਕਿਸਮਤ ਨੂੰ ਵੀ ਦੋਸ਼ ਦੇ ਰਹੀ ਹੋਵੇਗੀ. ਪਹਿਲਾਂ ਪੰਜਾਬ ਦਾ ਦਿੱਲੀ ਕੈਪਿਟਲਸ ਵਿਰੁੱਧ ਮੈਚ ਸੁਪਰ ਓਵਰ ਤੱਕ ਲੈ ਕੇ ਜਾਣਾ ਅਤੇ ਸੁਪਰ ਓਵਰ ਵਿਚ ਮੈਚ ਹਾਰ ਜਾਣਾ, ਇਸ ਲਈ ਟੀਮ ਆਪਣੀ ਬੱਲੇਬਾਜੀ ਨੂੰ ਹੀ ਦੋਸ਼ ਦੇ ਰਹੀ ਹੋਵੇਗੀ.

ਹੁਣ ਪੰਜਾਬ ਨੂੰ ਪਲੇਆੱਫ ਵਿਚ ਕੁਆਲੀਫਾਈ ਕਰਨ ਲਈ ਬਾਕੀ ਬਚੇ 9 ਮੈਚਾਂ ਵਿੱਚੋਂ ਸੱਤ ਜਿੱਤਣੇ ਜਰੂਰੀ ਹਨ. ਹੁਣ ਪੰਜਾਬ ਦੇ ਰਾਸਤੇ ਵਿਚ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਆ ਗਈ ਹੈ. ਪੰਜਾਬ ਲਈ ਵਧੀਆ ਗੱਲ ਇਹ ਹੈ ਕਿ ਉਹਨਾਂ ਦੇ ਦੋਵੇਂ ਸਲਾਮੀ ਬੱਲੇਬਾਜ ਫੌਰਮ ਵਿਚ ਹਨ ਤੇ ਇਸ ਆਈਪੀਐਲ ਵਿਚ ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਦੀ ਜੋੜੀ ਹਰ ਮੈਚ ਦੇ ਗੁਜਰਦੇ ਮੈਚ ਨਾਲ ਰਿਕਾਰਡਾਂ ਦੀ ਝੜੀ ਲਾਈ ਜਾ ਰਹੇ ਹਨ. ਹੁਣ ਤੱਕ ਪੰਜਾਬ ਦੀ ਟੀਮ ਨੇ 5 ਮੈਚ ਖੇਡੇ ਹਨ ਤੇ ਇਹਨਾਂ ਪੰਜ ਮੈਚਾਂ ਵਿਚ ਇਹਨਾਂ ਦੋਵਾਂ ਨੇ ਹੁਣ ਤੱਕ ਕਈ ਰਿਕਾਰਡ ਆਪਣੇ ਨਾਮ ਕੀਤੇ ਹੋਏ ਹਨ. ਆਉ ਨਜਰ ਮਾਰਦੇ ਹਾਂ ਹੁਣ ਤੱਕ ਇਹ ਦੋਵੇਂ ਖਿਡਾਰੀ ਕਿਹੜੇ ਰਿਕਾਰਡ ਆਪਣੇ ਨਾਮ ਕਰੀ ਬੈਠੇ ਹਨ.

Trending


ਇਸ ਸੀਜਨ ਵਿਚ ਸਭ ਤੋਂ ਜਿਆਦਾ ਚੌਕੇ ਲਗਾਉਣ ਵਾਲੇ ਬੱਲੇਬਾਜ-

1. ਕਿੰਗਜ਼ ਇਲੈਵਨ ਦੇ ਕਪਤਾਨ ਨੇ ਹੁਣ ਤੱਕ ਇਸ ਸੀਜਨ ਵਿਚ ਸਭ ਤੋਂ ਜਿਆਦਾ ਚੌਕੇ ਲਗਾਏ ਹਨ. ਕਰਨਾਟਕ ਦੇ ਇਸ ਬੱਲੇਬਾਜ਼ ਨੇ ਰਾਇਲ ਚੈਲੇਂਜਰਜ਼ ਖ਼ਿਲਾਫ਼ ਨਾਬਾਦ 132 ਦੌੜਾਂ ਬਣਾ ਕੇ ਸੈਂਕੜਾ ਵੀ ਪੂਰਾ ਕੀਤਾ ਸੀ. ਇਸ ਦੌਰਾਨ ਉਹਨਾਂ ਨੇ 14 ਚੌਕੇ ਜੜੇ. ਹੁਣ ਤੱਕ ਰਾਹੁਲ ਇਸ ਸੀਜਨ ਵਿਚ 31 ਚੌਕੇ ਲਗਾ ਚੁੱਕੇ ਹਨ ਅਤੇ ਪੰਜਾਬ ਦੀ ਟੀਮ ਉਹਨਾਂ ਤੋਂ ਆਉਣ ਵਾਲੇ ਮੁਕਾਬਲਿਆਂ ਵਿਚ ਹੋਰ ਚੌਕੇ-ਛੱਕਿਆਂ ਦੀ ਉਮੀਦ ਕਰ ਰਹੀ ਹੋਵੇਗੀ.

2. ਪੰਜਾਬ ਦੇ ਓਪਨਰ ਮਯੰਕ ਅਗਰਵਾਲ ਇਸ ਸੀਡਨ ਵਿਚ ਸ਼ਾਨਦਾਰ ਫੌਰਮ ਵਿਚ ਨਜਰ ਆ ਰਹੇ ਹਨ. ਉਹ ਆਪਣੇ ਕਪਤਾਨ ਤੋਂ ਜਿਆਦਾ ਪਿੱਛੇ ਨਹੀਂ ਹਨ. ਮਯੰਕ ਨੇ ਇਸ ਸੀਜਨ ਵਿਚ ਹੁਣ ਤੱਕ 27 ਚੌਕੇ ਲਗਾਏ ਹਨ ਅਤੇ ਉਹ ਹੁਣ ਇਸ ਸੀਜਨ ਵਿਚ ਸਭ ਤੋਂ ਜਿਆਦਾ ਚੌਕੇ ਲਗਾਉਣ ਦੇ ਮਾਮਲੇ ਵਿਚ ਦੂਜੇ ਨੰਬਰ ਤੇ ਹਨ.

ਇਸ ਸੀਜਨ ਵਿਚ ਹੁਣ ਤੱਕ ਸਿਰਫ ਰਾਹੁਲ ਅਤੇ ਮਯੰਕ ਨੇ ਹੀ ਲਗਾਈ ਹੈ ਸੇਂਚੁਰੀ

ਇਸ ਸੀਜਨ ਵਿਚ ਸਿਰਫ ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਹੀ ਦੋ ਅਜਿਹੇ ਖਿਡਾਰੀ ਹਨ, ਜਿਹਨਾਂ ਨੇ ਇਸ ਸੀਜਨ ਵਿਚ ਸੇਂਚੁਰੀ ਲਗਾਈ ਹੈ. ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਨੇ ਰਾਇਲ ਚੈਲੇਂਜਰਜ਼ ਖ਼ਿਲਾਫ਼ ਸੇਂਚੁਰੀ ਲਗਾਉਂਦੇ ਹੋਏ ਨਾਬਾਦ 132 ਦੌੜਾਂ ਬਣਾਈਆਂ ਸੀ. ਦੂਜੇ ਪਾਸੇ ਮਯੰਕ ਅਗਰਵਾਲ ਨੇ ਰਾਜਸਥਾਨ ਰਾਇਲਜ ਦੇ ਖਿਲਾਫ ਸੇਂਚੁਰੀ ਲਗਾਈ ਸੀ.

ਔਰੇਂਜ ਕੈਪ ਦੀ ਰੇਸ ਵਿਚ ਦੋਵੇਂ ਇਕ ਦੂਜੇ ਦੇ ਪਿੱਛੇ

ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਇਸ ਸਮੇਂ ਔਰੇਂਜ ਕੈਪ ਦੀ ਰੇਸ ਵਿਚ ਇੱਕ ਦੂਜੇ ਦੇ ਪਿੱਛੇ ਪਏ ਹੋਏ ਹਨ. ਫਿਲਹਾਲ 5 ਮੈਚਾਂ ਵਿਚ 302 ਦੌੜਾਂ ਬਣਾਉਣ ਵਾਲੇ ਕੇ ਐਲ ਰਾਹੁਲ ਕੋਲ ਔਰੇਂਜ ਕੈਪ ਹੈ ਅਤੇ ਇਸ ਸੂਚੀ ਵਿਚ ਮਯੰਕ ਅਗਰਵਾਲ ਤੀਜੇ ਨੰਬਰ ਤੇ ਹਨ. ਮਯੰਕ ਨੇ ਇਸ ਸੀਜਨ ਵਿਚ ਖੇਡੇ ਗਏ 5 ਮੈਚਾਂ ਵਿਚ 272 ਦੌੜਾਂ ਬਣਾਈਆਂ ਹਨ.


Cricket Scorecard

Advertisement