ਇੰਗਲੈਂਡ ਦੇ ਖਿਲਾਫ ਮੈਦਾਨ 'ਚ ਦਿਖਾਈ ਦੇ ਸਕਦੇ ਹਨ ਕੁਲਦੀਪ ਯਾਦਵ, ਬੀਸੀਸੀਆਈ ਨੇ ਵੀਡੀਓ ਜਾਰੀ ਕਰ ਦਿੱਤੇ ਸੰਕੇਤ
ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਫਰਵਰੀ-ਮਾਰਚ ਵਿਚ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਚਾਈਨਾਮੇਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਕੁਲਦੀਪ ਨੂੰ ਆਸਟਰੇਲੀਆ ਦੌਰੇ 'ਤੇ ਇਕ ਵੀ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ...
ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਫਰਵਰੀ-ਮਾਰਚ ਵਿਚ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਚਾਈਨਾਮੇਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਕੁਲਦੀਪ ਨੂੰ ਆਸਟਰੇਲੀਆ ਦੌਰੇ 'ਤੇ ਇਕ ਵੀ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।
ਕੁਲਦੀਪ ਨੇ ਆਪਣਾ ਆਖਰੀ ਟੈਸਟ ਮੈਚ ਭਾਰਤ ਦੇ ਆਖਰੀ ਆਸਟਰੇਲੀਆਈ ਗੇੜ ਵਿਚ 2018-19 ਵਿਚ ਖੇਡਿਆ ਸੀ।
Trending
ਬੀਸੀਸੀਆਈ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਅਜਿੰਕਿਆ ਰਹਾਣੇ ਕਹਿ ਰਹੇ ਹਨ, "ਇਹ ਤੁਹਾਡੇ ਲਈ ਬਹੁਤ ਮੁਸ਼ਕਲ ਸੀ। ਤੁਸੀਂ ਇੱਥੇ ਇੱਕ ਵੀ ਮੈਚ ਨਹੀਂ ਖੇਡਿਆ ਪਰ ਤੁਹਾਡਾ ਵਿਵਹਾਰ ਬਹੁਤ ਚੰਗਾ ਸੀ। ਹੁਣ ਅਸੀਂ ਭਾਰਤ ਜਾ ਰਹੇ ਹਾਂ, ਤੁਹਾਡਾ ਸਮਾਂ ਆਵੇਗਾ। ਇਸ ਲਈ ਸਖਤ ਮਿਹਨਤ ਕਰਦੇ ਰਹੋ।”
ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਵੀ ਕਿਹਾ ਹੈ ਕਿ ਕੁਲਦੀਪ ਭਾਰਤ ਵਿਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ।
ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਕਿ ਕੁਲਦੀਪ ਆਸਟਰੇਲੀਆ ਵਿਚ ਨਹੀਂ ਖੇਡਿਆ ਕਿਉਂਕਿ ਟੀਮ ਪ੍ਰਬੰਧਨ ਨੇ ਮੈਦਾਨ ਅਨੁਸਾਰ ਖਿਡਾਰੀਆਂ ਦੀ ਚੋਣ ਕਰਨ ਦੀ ਰਣਨੀਤੀ ਅਪਣਾਈ ਸੀ।
"Kuldeep Yadav's time will come"
— BCCI (@BCCI) January 22, 2021
Bowling coach B Arun felt the Chinaman will make a difference in the next tour & also lauded the team's overall bowling performance in Australia #TeamIndia pic.twitter.com/DjRJLks8Gy
ਅਰੁਣ ਨੇ ਕਿਹਾ, " ਜੇ ਉਹ ਨਹੀਂ ਖੇਡਿਆ ਤਾਂ ਕੋਈ ਗੱਲ ਨਹੀਂ। ਉਹ ਸਖਤ ਮਿਹਨਤ ਕਰ ਰਿਹਾ ਹੈ। ਉਹ ਸ਼ਾਨਦਾਰ ਖਿਡਾਰੀ ਹੈ। ਅਸੀਂ ਪਿੱਚ ਦੇ ਅਨੁਸਾਰ ਖਿਡਾਰੀ ਨੂੰ ਚੁਣਨ ਦੀ ਰਣਨੀਤੀ ਅਪਣਾਈ ਸੀ। ਯਾਦ ਰੱਖੋ ਕਿ ਜਦੋਂ ਕੁਲਦੀਪ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਜੋ ਕੁਝ ਕਰ ਸਕਦਾ ਹੈ, ਉਸਨੂੰ ਉਹ ਸਭ ਕਰਨਾ ਪਵੇਗਾ ਕਿਉਂਕਿ ਉਹ ਨੇਟਸ ਵਿਚ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ। ਜਦੋਂ ਅਸੀਂ ਭਾਰਤ ਵਿਚ ਚਾਰ ਟੈਸਟ ਮੈਚ ਖੇਡਾਂਗੇ, ਉਦੋਂ ਉਸਦਾ ਸਮਾਂ ਹੋਵੇਗਾ।”