IPL 2022: ਮੁੰਬਈ ਇੰਡੀਅਨਜ਼ ਦੀ ਲਗਾਤਾਰ 8ਵੀਂ ਹਾਰ, KL ਰਾਹੁਲ ਦੇ ਸੈਂਕੜੇ ਨਾਲ ਲਖਨਊ ਜਿੱਤਿਆ
Lucknow supergiants beat mumbai indians by 36 runs to handover them their 8th defeat : KL ਰਾਹੁਲ (ਅਜੇਤੂ 103) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ।
ਕੇਐਲ ਰਾਹੁਲ (103) ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਕਰੁਣਾਲ ਪੰਡਯਾ (3/19) ਦੀ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਐਤਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 36 ਦੌੜ੍ਹਾਂ ਨਾਲ ਹਰਾ ਦਿੱਤਾ। ਲਖਨਊ ਨੇ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ ਸਨ। 169 ਦੌ ੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਚੰਗੀ ਰਹੀ। ਕਪਤਾਨ ਰੋਹਿਤ ਸ਼ਰਮਾ ਨੇ ਈਸ਼ਾਨ ਕਿਸ਼ਨ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਲਖਨਊ ਲਈ ਪਹਿਲਾ ਓਵਰ ਮੋਹਸਿਨ ਖਾਨ ਨੇ ਕੀਤਾ। ਉਸ ਨੇ ਇਸ ਓਵਰ ਵਿੱਚ 11 ਦੌੜਾਂ ਦਿੱਤੀਆਂ।
ਇਸ ਦੇ ਨਾਲ ਹੀ ਪਾਵਰ ਪਲੇਅ ਦੀ ਗੱਲ ਕਰੀਏ ਤਾਂ ਟੀਮ ਨੇ ਛੇ ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 43 ਦੌੜਾਂ ਬਣਾਈਆਂ। ਹਾਲਾਂਕਿ ਇਸ ਦੌਰਾਨ ਕਿਸ਼ਨ ਆਪਣੇ ਧੀਮੇ ਅੰਦਾਜ਼ 'ਚ ਨਜ਼ਰ ਆਏ ਅਤੇ ਸ਼ਰਮਾ ਵਧੀਆ ਬੱਲੇਬਾਜ਼ੀ ਕਰ ਰਹੇ ਸਨ। ਗੇਂਦਬਾਜ਼ ਰਵੀ ਬਿਸ਼ਨੋਈ ਨੇ ਕਿਸ਼ਨ ਦੇ ਰੂਪ 'ਚ ਮੁੰਬਈ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਕਿਸ਼ਨ ਨੂੰ ਹੋਲਡਰ ਦੇ ਹੱਥੋਂ ਫੜ੍ਹ ਲਿਆ, ਜੋ ਨਿਲਾਮੀ ਵਿੱਚ 15 ਕਰੋੜ ਰੁਪਏ ਵਿੱਚ ਵਿਕਿਆ ਸੀ।
Trending
ਗੇਂਦਬਾਜ਼ ਨੇ ਆਪਣੇ ਪਹਿਲੇ ਓਵਰ ਵਿੱਚ ਇੱਕ ਵਿਕਟ ਦੇ ਕੇ ਪੰਜ ਦੌੜਾਂ ਦਿੱਤੀਆਂ। ਕਿਸ਼ਨ ਦੇ ਆਊਟ ਹੋਣ ਤੋਂ ਬਾਅਦ ਬ੍ਰੇਵਿਸ ਕ੍ਰੀਜ਼ 'ਤੇ ਆਏ। ਉਸ ਨੇ ਸ਼ਰਮਾ ਦੇ ਨਾਲ ਪਾਰੀ ਦੀ ਅਗਵਾਈ ਕੀਤੀ। ਹਾਲਾਂਕਿ, ਬ੍ਰੇਵਿਸ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਇਕ ਹੋਰ ਗੇਂਦਬਾਜ਼ ਮੋਹਸਿਨ ਖਾਨ ਨੇ ਬ੍ਰੇਵਿਸ ਨੂੰ ਚਮੀਰਾ ਦੇ ਹੱਥੋਂ ਕੈਚ ਕਰਵਾ ਕੇ ਮੁੰਬਈ ਨੂੰ ਇਕ ਹੋਰ ਝਟਕਾ ਦਿੱਤਾ। ਬ੍ਰੇਵਿਸ ਪੰਜ ਗੇਂਦਾਂ ਵਿੱਚ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ। ਨੌਂ ਓਵਰਾਂ ਮਗਰੋਂ ਮੁੰਬਈ ਇੰਡੀਅਨਜ਼ ਦਾ ਸਕੋਰ ਦੋ ਵਿਕਟਾਂ ’ਤੇ 56 ਦੌੜਾਂ ਸੀ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਕ੍ਰੀਜ਼ 'ਤੇ ਆਏ।
ਮੁੰਬਈ ਨੂੰ 59 ਦੇ ਸਕੋਰ 'ਤੇ ਇਕ ਹੋਰ ਵੱਡਾ ਝਟਕਾ ਲੱਗਾ, ਜਿਸ 'ਚ ਕਰੁਣਾਲ ਪੰਡਯਾ ਨੇ ਸ਼ਰਮਾ ਨੂੰ ਕ੍ਰਿਸ਼ਨੱਪਾ ਗੌਤਮ ਹੱਥੋਂ ਕੈਚ ਕਰਵਾ ਦਿੱਤਾ। ਇਸ ਦੌਰਾਨ ਸ਼ਰਮਾ ਨੇ ਆਪਣੀ ਪਿਛਲੀ ਪਾਰੀ ਤੋਂ ਚੰਗਾ ਖੇਡਿਆ ਅਤੇ 31 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਤਿਲਕ ਵਰਮਾ ਨੇ ਪਾਰੀ ਦੀ ਕਮਾਨ ਸੰਭਾਲੀ। ਹਾਲਾੰਕਿ, ਸੂਰਯਕੁਮਾਰ ਯਾਦਵ ਵੀ ਛੇਤੀ ਹੀ ਆਉਟ ਗਿਆ ਜਿਸ ਤੋਂ ਬਾਅਦ ਮੁੰਬਈ ਲਈ ਤਿਲਕ ਵਰਮਾ ਅਤੇ ਕੀਰੋਨ ਪੋਲਾਰਡ ਵਿਚਾਲੇ 57 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾੰਕਿ, ਇਹ ਜੋੜੀ ਵੀ ਮੁੰਬਈ ਦੀ ਹਾਰ ਦਾ ਸਿਲਸਿਲਾ ਨਹੀੰ ਤੋੜ੍ਹ ਸਕੀ।