Advertisement
Advertisement
Advertisement

ENG vs AUS: ਮਾਰਕ ਵੁੱਡ ਨੇ ਭਰੀ ਹੁੰਕਾਰ, ਕਿਹਾ ਇੰਗਲੈਂਡ ਦੀ ਟੀਮ ਆਸਟਰੇਲੀਆ ਨੂੰ ਹਰਾਉਣ ਲਈ ਤਿਆਰ ਹੈ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਕਿਹਾ ਹੈ ਕਿ ਇੰਗਲੈਂਡ ਦੀ ਟੀਮ ਆਸਟਰੇਲੀਆ ਖ਼ਿ

Shubham Yadav
By Shubham Yadav September 04, 2020 • 10:36 AM
ENG vs AUS: ਮਾਰਕ ਵੁੱਡ ਨੇ ਭਰੀ ਹੁੰਕਾਰ, ਕਿਹਾ ਇੰਗਲੈਂਡ ਦੀ ਟੀਮ ਆਸਟਰੇਲੀਆ ਨੂੰ ਹਰਾਉਣ ਲਈ ਤਿਆਰ ਹੈ Images
ENG vs AUS: ਮਾਰਕ ਵੁੱਡ ਨੇ ਭਰੀ ਹੁੰਕਾਰ, ਕਿਹਾ ਇੰਗਲੈਂਡ ਦੀ ਟੀਮ ਆਸਟਰੇਲੀਆ ਨੂੰ ਹਰਾਉਣ ਲਈ ਤਿਆਰ ਹੈ Images (IANS)
Advertisement

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਕਿਹਾ ਹੈ ਕਿ ਇੰਗਲੈਂਡ ਦੀ ਟੀਮ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਅਤੇ ਟੀ ​​-20 ਸੀਰੀਜ਼ ਵਿਚ ਜਿੱਤ ਲਈ ਤਿਆਰ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੀ -20 ਮੈਚ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ.

ਸਕਾਈ ਸਪੋਰਟਸ ਨੇ ਵੁਡ ਦੇ ਹਵਾਲੇ ਤੋਂ ਕਿਹਾ, "ਜਦੋਂ ਤੁਸੀਂ ਇੰਗਲੈਂਡ ਲਈ ਖੇਡਦੇ ਹੋ ਤਾਂ ਹਮੇਸ਼ਾਂ ਚੰਗਾ ਮਹਿਸੂਸ ਹੁੰਦਾ ਹੈ। ਮੈਨੂੰ ਗਲਤ ਨਾ ਸਮਝਿਉ - ਪਰ ਜਦੋਂ ਤੁਸੀਂ ਆਸਟਰੇਲੀਆ ਖ਼ਿਲਾਫ਼ ਖੇਡਦੇ ਹੋ ਤਾਂ ਪ੍ਰੇਰਣਾ ਹੋਰ ਵੱਧ ਜਾਂਦੀ ਹੈ - ਕਿਉਂਕਿ ਉਹ ਤੁਹਾਡੇ ਸਭ ਤੋਂ ਵੱਡੇ ਵਿਰੋਧੀ ਹਨ.” 

Trending


ਉਹਨਾਂ ਨੇ ਕਿਹਾ, “ਉਹ ਤੁਹਾਨੂੰ ਹਰਾਉਣ ਲਈ ਤਿਆਰ ਹਨ ਅਤੇ ਤੁਸੀਂ ਉਨ੍ਹਾਂ ਨੂੰ ਹਰਾਉਣ ਲਈ ਉਤਸੁਕ ਹੋ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਐਸ਼ੇਜ਼ ਖੇਡ ਰਹੇ ਹੋ, ਵਨਡੇ ਖੇਡ ਰਹੇ ਹੋ ਜਾਂ ਟੀ 20, ਅਸੀਂ ਉਨ੍ਹਾਂ ਨੂੰ ਹਰਾਉਣ ਲਈ ਉਤਸੁਕ ਰਹਿੰਦੇ ਹਾਂ।"

ਵੁੱਡ ਨੇ ਕੋਵਿਡ -19 ਦੇ ਦਰਮਿਆਨ ਇੰਗਲੈਂਡ ਆਉਣ ਲਈ ਆਸਟਰੇਲੀਆ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ, “ਇੱਥੇ ਆਉਣ ਲਈ ਉਹਨਾਂ ਦਾ ਧੰਨਵਾਦ, ਅਸੀਂ ਵੈਸਟਇੰਡੀਜ਼ ਅਤੇ ਪਾਕਿਸਤਾਨ ਨੂੰ ਇਸਦਾ ਸਿਹਰਾ ਦਿੰਦੇ ਹਾਂ। ਇਸ ਲਈ ਸਾਨੂੰ ਆਸਟਰੇਲੀਆ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਮਾਂ ਕੱਢਿਆ ਅਤੇ ਇਸ ਅਨਿਸ਼ਚਿਤ ਸਮੇਂ ਵਿਚ ਇਥੇ ਆਉਣ ਦਾ ਫੈਸਲਾ ਕੀਤਾ।”

ਵੁੱਡ ਨੋ ਕਿਹਾ, ”ਉਹ ਇਥੇ ਸਿਰਫ ਅੰਕੜਿਆਂ ਲਈ ਨਹੀਂ ਆਏ, ਉਹ ਸਭ ਕੁਝ ਕਰਣਗੇ ਜੋ ਉਹ ਕਰ ਸਕਦੇ ਹਨ। ਉਹਨਾਂ ਨੇ ਕੁਝ ਅਭਿਆਸ ਮੈਚ ਖੇਡੇ ਹਨ ਅਤੇ ਜਦੋਂ ਅਸੀਂ ਕੱਲ ਵੇਖਿਆ ਸੀ ਤੇ ਉਹ ਹਰ ਜਗ੍ਹਾ ਸ਼ਾੱਟ ਮਾਰ ਰਹੇ ਸੀ।"

ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਉਹ ਜਾਣ ਬੁੱਝ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਮੈਂ ਉਨ੍ਹਾਂ ਨੂੰ ਜਿੰਨਾ ਹੋ ਸਕੇ ਰੋਕਣ ਦੀ ਕੋਸ਼ਿਸ਼ ਕਰਾਂਗਾ ਅਤੇ ਆਸਟਰੇਲੀਆ ਨੂੰ ਜਿੱਤ ਤੋਂ ਰੋਕਾਂਗਾ."

 


Cricket Scorecard

Advertisement