
ਮੈਥਯੂ ਹੇਡਨ ਨੇ IPL 2020 ਲਈ ਆਪਣੇ 4 ਮਨਪਸੰਦ ਗੇਂਦਬਾਜ਼ਾਂ ਨੂੰ ਚੁਣਿਆ, ਜੋ ਕਰ ਸਕਦੇ ਹਨ ਕਮਾਲ Images (BCCI)
ਆਸਟਰੇਲੀਆ ਦੇ ਸਾਬਕਾ ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਮੈਥਯੂ ਹੇਡਨ, ਜਿਸ ਨੇ ਚੇਨਈ ਸੁਪਰ ਕਿੰਗਜ਼ ਲਈ ਸਲਾਮੀ ਬੱਲੇਬਾਜ਼ ਦੇ ਤੌਰ ਤੇ ਵੀ ਖੇਡਿਆ ਹੈ, ਨੇ ਇਕ ਟਾਕ ਸ਼ੋਅ 'ਤੇ ਗੱਲਬਾਤ ਕਰਦਿਆਂ ਆਪਣੀ ਪਸੰਦ ਦੇ ਗੇਂਦਬਾਜ਼ਾਂ ਦੀ ਚੋਣ ਕੀਤੀ ਹੈ ਜੋ ਇਸ ਆਈਪੀਐਲ ਵਿੱਚ ਗੇਂਦਬਾਜ਼ੀ ਨਾਲ ਕਮਾਲ ਕਰ ਸਕਦੇ ਹਨ।
ਹੇਡਨ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਨਰਾਈਜ਼ਰਸ ਹੈਦਰਾਬਾਦ ਦੇ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਮੁੰਬਈ ਦੇ ਜਸਪ੍ਰੀਤ ਬੁਮਰਾਹ ਇਸ ਸਾਲ ਆਈਪੀਐਲ ਵਿੱਚ ਆਪਣੀ ਗੇਂਦਬਾਜ਼ੀ ਨਾਲ ਵੱਡਾ ਪ੍ਰਭਾਵ ਪਾ ਸਕਦੇ ਹਨ।