X close
X close
Indibet

AUS vs IND: ਅਜਿੰਕਿਆ ਰਹਾਣੇ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਮਜ਼ਬੂਤ, ਆਸਟਰੇਲੀਆ ਖਿਲਾਫ ਬਣਾਈ 82 ਦੌੜਾਂ ਦੀ ਬੜ੍ਹਤ

Shubham Sharma
By Shubham Sharma
December 27, 2020 • 15:48 PM View: 239

ਵਿਰਾਟ ਕੋਹਲੀ ਦੇ ਜਾਣ ਤੋਂ ਬਾਅਦ ਟੀਮ ਦੀ ਕਪਤਾਨੀ ਸੰਭਾਲਣ ਅਤੇ ਬੱਲੇਬਾਜ਼ੀ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਅਜਿੰਕਿਆ ਰਹਾਣੇ ਦੇ ਮੋਢਿਆਂ 'ਤੇ ਸੀ। ਰਹਾਣੇ ਨੇ ਆਸਟਰੇਲੀਆ ਦੇ ਨਾਲ ਇੱਥੇ ਮੈਲਬੌਰਨ ਕ੍ਰਿਕਟ ਗਰਾਉਂਡ (ਐਮਸੀਜੀ) ਵਿਖੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਪਹਿਲੇ ਦੋ ਦਿਨਾਂ ਤੱਕ ਹੁਣ ਤੱਕ ਚੰਗੀ ਕਾਰਗੁਜ਼ਾਰੀ ਨਿਭਾਈ ਹੈ। ਉਸ ਦੀ ਅਜੇਤੂ 104 ਦੌੜਾਂ ਦੀ ਪਾਰੀ ਨੇ ਦੂਜੇ ਦਿਨ ਐਤਵਾਰ ਦੀ ਖੇਡ ਦੇ ਅੰਤ ਤੱਕ ਭਾਰਤ ਨੂੰ ਆਸਟਰੇਲੀਆ ਖਿਲਾਫ 82 ਦੌੜਾਂ ਦੀ ਬੜ੍ਹਤ ਦੇ ਦਿੱਤੀ ਹੈ।

ਰਹਾਣੇ ਦੀ ਕਪਤਾਨੀ ਪਾਰੀ ਅਜਿਹੇ ਸਮੇਂ ਆਈ ਜਦੋਂ ਭਾਰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਵਿਚ 195 ਦੌੜਾਂ ਦੇ ਸਕੋਰ ਦੇ ਜਵਾਬ ਵਿਚ 64 ਦੌੜਾਂ ਦੇ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ।

Trending


ਰਹਾਣੇ ਨੇ ਇਥੋਂ ਵਿਕਟ 'ਤੇ ਪੈਰ ਜਮਾਉਣੇ ਸ਼ੁਰੂ ਕੀਤੇ ਅਤੇ ਭਾਰਤ ਨੂੰ ਆਸਟਰੇਲੀਆ ਦੇ ਸਕੋਰ ਤੋਂ ਪਾਰ ਲਿਜਾਣ ਲਈ ਛੋਟੀਆਂ ਸਾਂਝੇਦਾਰੀਆਂ ਕੀਤੀਆਂ ਅਤੇ ਹੁਣ ਟੀਮ ਨੂੰ ਚੰਗੀ ਲੀਡ ਵੀ ਮਿਲ ਗਈ ਹੈ।

ਭਾਰਤ ਨੇ ਦਿਨ ਦੀ ਸ਼ੁਰੂਆਤ ਇਕ ਵਿਕਟ ਦੇ ਨੁਕਸਾਨ 'ਤੇ 36 ਦੌੜਾਂ ਨਾਲ ਕੀਤੀ। ਸ਼ੁਭਮਨ ਗਿੱਲ ਨੇ ਆਪਣੀ ਸ਼ੁਰੂਆਤ ਕਰਦਿਆਂ ਆਪਣੇ ਪਹਿਲੇ ਦਿਨ ਦਾ ਸਕੋਰ 28 ਦੌੜਾਂ ਨਾਲ ਸ਼ੁਰੂ ਕੀਤਾ ਅਤੇ ਅਰਧ-ਸੈਂਕੜੇ ਵੱਲ ਅੱਗੇ ਵਧਣਾ ਸ਼ੁਰੂ ਕੀਤਾ। 45 ਦੇ ਨਿੱਜੀ ਸਕੋਰ 'ਤੇ ਪੈਟ ਕਮਿੰਸ ਦੀ ਗੇਂਦ ਨੇ ਗਿੱਲ ਦੇ ਬੱਲੇ ਨੂੰ ਛੂਹਿਆ ਅਤੇ ਵਿਕਟਕੀਪਰ ਅਤੇ ਕਪਤਾਨ ਟਿਮ ਪੇਨ ਦੇ ਦਸਤਾਨੇ ਵਿਚ ਚਲੀ ਗਈ।

ਡੈਬਿਯੂ ਮੈਚ 'ਚ ਅਰਧ ਸੈਂਕੜਾ ਲਗਾਉਣ ਦਾ ਗਿੱਲ ਦਾ ਸੁਪਨਾ 65 ਗੇਂਦਾਂ' ਤੇ ਖੇਡਣ ਤੋਂ ਬਾਅਦ ਚਕਨਾਚੂਰ ਹੋ ਗਿਆ। ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਪਾਰੀ ਵਿਚ ਅੱਠ ਚੌਕੇ ਲਗਾਏ।

ਕਮਿੰਸ ਦਾ ਅਗਲਾ ਸ਼ਿਕਾਰ ਚੇਤੇਸ਼ਵਰ ਪੁਜਾਰਾ ਬਣੇ ਜਿਸਨੇ 70 ਗੇਂਦਾਂ ਖੇਡੀਆਂ ਅਤੇ ਇੱਕ ਚੌਕੇ ਦੀ ਮਦਦ ਨਾਲ 17 ਦੌੜਾਂ ਬਣਾਈਆਂ। ਪੁਜਾਰਾ ਦੇ ਜਾਣ ਤੋਂ ਬਾਅਦ, ਭਾਰਤ ਦਾ ਸਕੋਰ 64 ਦੌੜਾਂ 'ਤੇ ਤਿੰਨ ਸੀ। ਇਸ ਤੋਂ ਬਾਅਦ ਵਿਹਾਰੀ ਅਤੇ ਪੰਤ ਨੇ ਰਹਾਣੇ ਨਾਲ ਮਿਲਕੇ ਛੋਟੀਆੰ ਸਾਝੇਦਾਰੀਆਂ ਕੀਤੀਆਂ ਅਤੇ ਟੀਮ ਨੂੰ ਮਜ਼ਬੂਤ ਸਕੋਰ ਤਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਦਿਤਾ।


Koo