
ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਦੇ 36 ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਦੂਸਰੇ ਸੁਪਰ ਓਵਰ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ 2 ਅੰਕ ਹਾਸਲ ਕਰ ਲਏ. ਇਸ ਮੈਚ ਦੌਰਾਨ ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪਹਿਲੇ ਸੁਪਰ ਓਵਰ ਵਿੱਚ ਰੋਹਿਤ ਸ਼ਰਮਾ ਅਤੇ ਕੁਇੰਟਨ ਡੀ ਕਾੱਕ ਖ਼ਿਲਾਫ਼ 5 ਦੌੜਾਂ ਦਾ ਬਚਾਅ ਕਰਨ ਵਿੱਚ ਕਾਮਯਾਬ ਰਹੇ ਅਤੇ ਇਸ ਤਰ੍ਹਾਂ ਟੀਮ ਨੇ ਪਹਿਲੇ ਸੁਪਰ ਓਵਰ ਵਿੱਚ ਬਰਾਬਰੀ ਕਰ ਲਈ.
ਮੁਹੰਮਦ ਸ਼ਮੀ ਨੇ ਮੈਚ ਤੋਂ ਬਾਅਦ ਆਪਣੀ ਗੇਂਦਬਾਜ਼ੀ ਬਾਰੇ ਮਯੰਕ ਅਗਰਵਾਲ ਨਾਲ ਗੱਲ ਕੀਤੀ. ਮਯੰਕ ਅਗਰਵਾਲ ਨੇ ਮੁਹੰਮਦ ਸ਼ਮੀ ਨੂੰ ਪੁੱਛਿਆ, "ਜਦੋਂ ਪਹਿਲੇ ਸੁਪਰ ਓਵਰ ਵਿਚ ਤੁਸੀਂ 6 ਦੌੜਾਂ ਦਾ ਬਚਾਅ ਕਰਨ ਲਈ ਗੇਂਦਬਾਜੀ ਕਰ ਰਹੇ ਸੀ ਤੇ ਉਸ ਦੌਰਾਨ ਤੁਹਾਡੇ ਮਨ ਵਿਚ ਕੀ ਚੱਲ ਰਿਹਾ ਸੀ ?"
ਇਸ ਸਵਾਲ ਦੇ ਜਵਾਬ ਵਿੱਚ ਸ਼ਮੀ ਨੇ ਕਿਹਾ, ‘ਇਹ ਕਾਫ਼ੀ ਮੁਸ਼ਕਲ ਸੀ. ਆਮਤੌਰ ਤੇ ਜਦੋਂ ਅਸੀਂ ਇੱਕ ਸੁਪਰ ਓਵਰ ਦੇ ਦੌਰਾਨ 15 ਜਾਂ 17 ਦੌੜਾਂ ਦਾ ਬਚਾਅ ਕਰ ਰਹੇ ਹੁੰਦੇ ਹਾਂ ਤਾਂ, ਫਿਰ ਮਨ ਵਿੱਚ ਕੁਝ ਵੱਖਰਾ ਚਲ ਰਿਹਾ ਹੁੰਦਾ ਹੈ. ਮੈਂ ਸੋਚਦਾ ਹਾਂ ਜੇ ਮੈਂ ਆਪਣੇ ਆਪ ਵਿੱਚ ਵਿਸ਼ਵਾਸ ਕਰਦਾ ਹਾਂ ਤਾਂ ਮੈਂ ਇਹ ਕਰ ਸਕਦਾ ਹਾਂ. ਪਰ ਜਦੋਂ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ, ਤਦ ਇਹ ਮਨ ਵਿਚ ਰਹਿੰਦਾ ਹੈ ਕਿ ਮੈਂ ਜਿਸ ਚੀਜ ਵਿਚ ਸਭ ਤੋਂ ਬੈਸਟ ਹਾਂ, ਮੈਂ ਉਹ ਕਰਾਂ.'