ਡਵੇਨ ਬ੍ਰਾਵੋ ਨੇ ਦੱਸਿਆ, ਚੇਨਈ ਸੁਪਰ ਕਿੰਗਜ਼ ਦਾ ਅਗਲਾ ਕਪਤਾਨ ਕੌਣ ਬਣੇਗਾ, ਇਹ ਪਹਿਲਾਂ ਹੀ ਧੋਨੀ ਦੇ ਦਿਮਾਗ ਵਿਚ ਹੈ।
ਚੇਨਈ ਸੁਪਰ ਕਿੰਗਜ਼ ਦੇ ਆਲਰਾਉਂਡਰ ਡਵੇਨ ਬ੍ਰਾਵੋ ਇਹ ਮਹਿਸੂਸ ਕਰਦੇ ਹਨ ਕਿ ਮਹਿੰਦਰ ਸਿੰਘ ਧੋ

ਚੇਨਈ ਸੁਪਰ ਕਿੰਗਜ਼ ਦੇ ਆਲਰਾਉਂਡਰ ਡਵੇਨ ਬ੍ਰਾਵੋ ਇਹ ਮਹਿਸੂਸ ਕਰਦੇ ਹਨ ਕਿ ਮਹਿੰਦਰ ਸਿੰਘ ਧੋਨੀ ਉਸੇ ਤਰ੍ਹਾਂ ਇਸ ਟੀਮ ਵਿਚ ਬਦਲਾਅ ਨੂੰ ਸੰਭਾਲਣਗੇ ਜਿਸ ਤਰ੍ਹਾਂ ਉਹਨਾਂ ਨੇ ਭਾਰਤੀ ਟੀਮ ਨੂੰ ਸੰਭਾਲਿਆ ਸੀ. ਧੋਨੀ ਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਮਾਹੀ ਨੂੰ ਭਾਰਤ ਦੇ ਮਹਾਨ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ।
ਬ੍ਰਾਵੋ ਨੂੰ ਲਗਦਾ ਹੈ ਕਿ ਚੇਨਈ ਦੀ ਕਪਤਾਨੀ ਕਰਦਿਆਂ ਧੋਨੀ ਤੇ ਭਾਰਤੀ ਟੀਮ ਦੀ ਕਪਤਾਨੀ ਕਰਨ ਨਾਲੋਂ ਘੱਟ ਦਬਾਅ ਹੋਵੇਗਾ।
Trending
ਜਦੋਂ ਮੀਡੀਆ ਨੇ ਬ੍ਰਾਵੋ ਨੂੰ ਧੋਨੀ ਦੇ ਉਤਰਾਧਿਕਾਰੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਕੁਝ ਸਮੇਂ ਤੋਂ ਮਨ ਵਿਚ ਚਲ ਰਿਹਾ ਹੈ। ਮੇਰਾ ਮਤਲਬ ਹੈ ਕਿ ਇਕ ਸਮੇਂ ਸਾਨੂੰ ਸਾਰਿਆਂ ਨੂੰ ਵੱਖਰਾ ਹੋਣਾ ਪਵੇਗਾ। ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਦੋਂ ਪਿੱਛੇ ਹੱਟਦੇ ਹੋ ਤੇ ਕਿਸ ਨੂੰ ਸੰਭਾਲਣ ਲਈ ਦਿੰਦੇ ਹੋ. ਰੈਨਾ ਹੋਵੇ ਜਾਂ ਕੋਈ ਹੋਰ ਯੂਵਾ ਖਿਡਾਰੀ."
ਉਹਨਾਂ ਨੇ ਕਿਹਾ, "ਹੁਣ ਉਨ੍ਹਾਂ ਨੂੰ ਕਰੋੜਾਂ ਲੋਕਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਸਿਰਫ ਫ੍ਰੈਂਚਾਈਜ਼ੀ ਦੀ ਗੱਲ ਹੈ, ਪਰ ਮੈਨੂੰ ਨਹੀਂ ਲਗਦਾ ਕਿ ਇੱਕ ਇਨਸਾਨ ਹੋਣ ਦੇ ਨਾਤੇ ਇਹ ਉਨ੍ਹਾਂ ਵਿੱਚ ਤਬਦੀਲੀਆਂ ਲਿਆਏਗਾ ਅਤੇ ਨਾ ਹੀ ਇਸ ਵਿਚ ਕਿ ਉਹ ਟੀਮ ਦੀ ਕਪਤਾਨੀ ਕਿਵੇਂ ਕਰਦੇ ਹਨ। ਉਹ ਨਿਸ਼ਚਤ ਤੌਰ 'ਤੇ ਉਹੀ ਵਿਅਕਤੀ ਰਹਿਣਗੇ."
ਆਪਣੀ ਟੀਮ ਬਾਰੇ, ਬ੍ਰਾਵੋ ਨੇ ਕਿਹਾ, "ਸਾਡੀ ਟੀਮ ਬਹੁਤ ਪ੍ਰਤਿਭਾਸ਼ਾਲੀ ਹੈ, ਜਿਸਨੂੰ ਕਾਫ਼ੀ ਤਜਰਬਾ ਹੈ। ਇਸ ਦੇ ਨਾਲ ਹੀ, ਸਾਡੇ ਕੋਲ ਇੱਕ ਸਮਰੱਥ ਮੈਨੇਜਮੈਂਟ ਸਟਾਫ ਹੈ ਜੋ ਬਹੁਤ ਸ਼ਾਂਤ ਅਤੇ ਸੰਤੁਲਿਤ ਹੈ। ਇਨ੍ਹਾਂ ਵਿੱਚ ਸਾਡੇ ਬੌਸ ਸ਼ਾਮਲ ਹਨ। ਉਨ੍ਹਾਂ ਸਾਰਿਆਂ ਨੇ ਮਿਲ ਕੇ ਟੀਮ ਨੂੰ ਇੱਕ ਸਫਲ ਫਰੈਂਚਾਇਜ਼ੀ ਬਣਾਇਆ ਹੈ."