
IPL 2020: ਸੂਰਯਕੁਮਾਰ ਤੇ ਡੀ ਕਾੱਕ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾਇਆ Imag (Image Credit: BCCI)
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ ਐਤਵਾਰ ਨੂੰ ਚਾਰ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਖੇਡੇ ਗਏ ਮੈਚ ਵਿਚ ਦੋਵਾਂ ਟੀਮਾਂ ਵੱਲੋਂ ਤਗੜਾ ਮੁਕਾਬਲਾ ਦੇਖਣ ਨੂੰ ਮਿਲੀਆ, ਪਰ ਅੰਤ ਵਿਚ ਮੁੰਬਈ ਨੇ ਦਿੱਲੀ ਨੂੰ ਪੰਜ ਵਿਕਟਾਂ ਨਾਲ ਹਰਾਕੇ ਪੁਆਇੰਟ ਟੇਬਲ ਤੇ ਚੋਟੀ ਦਾ ਸਥਾਨ ਹਾਸਲ ਕਰ ਲਿਆ.
ਦੋਵੇਂ ਟੀਮਾਂ ਹਰ ਵਿਭਾਗ ਵਿਚ ਸੰਤੁਲਿਤ ਅਤੇ ਚੰਗੀ ਲੱਗ ਰਹੀਆਂ ਸਨ, ਪਰ ਮੁੰਬਈ ਦੀ ਟੀਮ ਸ਼ੇਖ ਜ਼ਾਯਦ ਸਟੇਡੀਅਮ ਵਿਚ ਦਿੱਲੀ ਨਾਲੋਂ ਥੋੜਾ ਬਿਹਤਰ ਸਾਬਤ ਹੋਈ.
ਦਿੱਲੀ ਨੇ ਸ਼ਿਖਰ ਧਵਨ (ਨਾਬਾਦ 69, 52 ਗੇਂਦਾਂ, 6 ਚੌਕੇ, 1 ਛੱਕੇ) ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ ਚਾਰ ਵਿਕਟਾਂ ਗੁਆਉਣ ਤੋਂ ਬਾਅਦ 162 ਦੌੜਾਂ ਬਣਾਈਆਂ. ਮੁੰਬਈ ਨੇ ਇਹ ਟੀਚਾ 19.4 ਓਵਰਾਂ ਵਿੱਚ ਕੁਇੰਟਨ ਡੀ ਕਾੱਕ (53 ਦੌੜਾਂ, 36 ਗੇਂਦਾਂ, 4 ਚੌਕੇ, 3 ਛੱਕਿਆਂ) ਅਤੇ ਸੂਰਯਕੁਮਾਰ ਯਾਦਵ (53 ਦੌੜਾਂ, 32 ਗੇਂਦਾਂ, 6 ਚੌਕੇ, 1 ਛੱਕਿਆਂ) ਦੀ ਮਦਦ ਨਾਲ ਹਾਸਲ ਕਰ ਲਿਆ.