
ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਮੰਗਲਵਾਰ ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਮੈਚ ਵਿਚ 57 ਦੌੜਾਂ ਨਾਲ ਹਰਾ ਦਿੱਤਾ. ਸੂਰਯਕੁਮਾਰ ਯਾਦਵ ਦੀ ਸ਼ਾਨਦਾਰ ਬੱਲੇਬਾਜੀ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਮੁੰਬਈ ਇਹ ਕਾਰਨਾਮਾ ਕਰ ਸਕੀ. ਮੁੰਬਈ ਨੇ ਪੰਜ ਸਾਲ ਬਾਅਦ ਆਈਪੀਐਲ ਵਿੱਚ ਰਾਜਸਥਾਨ ਖਿਲਾਫ ਜਿੱਤ ਹਾਸਲ ਕੀਤੀ ਹੈ.
ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਸੂਰਯਕੁਮਾਰ ਯਾਦਵ (ਨਾਬਾਦ 79, 47 ਗੇਂਦਾਂ, 11 ਚੌਕੇ, 2 ਛੱਕਿਆਂ) ਦੀ ਮਦਦ ਨਾਲ 20 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ. ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ 18.1 ਓਵਰਾਂ ਵਿਚ 136 ਦੌੜਾਂ 'ਤੇ ਆਲ ਆਉਟ ਹੋ ਗਈ.
ਰਾਜਸਥਾਨ ਲਈ ਜੋਸ ਬਟਲਰ (70 ਦੌੜਾਂ, 44 ਗੇਂਦਾਂ, 4 ਚੌਕੇ, 5 ਛੱਕੇ) ਨੇ ਇਕੱਲੇ ਲੜਾਈ ਲੜਨ ਦਾ ਜਜਬਾ ਦਿਖਾਇਆ, ਪਰ ਦੂਜੇ ਸਿਰੇ ਤੋਂ ਉਹਨਾਂ ਨੂੰ ਕਿਸੇ ਦਾ ਸਾਥ ਨਹੀਂ ਮਿਲੀਆ. ਮੁੰਬਈ ਦੀ ਇਸ ਜਿੱਤ ਦੇ ਨਾਇਕ ਜਸਪ੍ਰੀਤ ਬੁਮਰਾਹ ਵੀ ਸੀ ਜਿਹਨਾਂ ਨੇ ਚਾਰ ਓਵਰਾਂ ਵਿੱਚ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ.