IPL 2020: ਹਿਟਮੈਨ ਰੋਹਿਤ ਸ਼ਰਮਾ ਇਤਿਹਾਸ ਰਚਣ ਦੇ ਕਗਾਰ ‘ਤੇ, ਸਿਰਫ 2 ਬੱਲੇਬਾਜ਼ਾਂ ਨੇ ਹੀ ਕੀਤਾ ਹੈ ਇਹ ਕਾਰਨਾਮਾ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਦਾ ਦਸਵਾਂ ਮੈਚ ਸੋਮਵਾਰ (28 ਸਤੰਬਰ) ਨੂੰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ (ਆਰਸੀਬੀ) ਵਿਚਕਾਰ ਖੇਡਿਆ ਜਾਵੇਗਾ. ਇਸ ਮੈਚ ਵਿੱਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਇੱਕ ਖਾਸ ਰਿਕਾਰਡ ਬਣਾਉਣ ਦਾ ਮੌਕਾ...
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਦਾ ਦਸਵਾਂ ਮੈਚ ਸੋਮਵਾਰ (28 ਸਤੰਬਰ) ਨੂੰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ (ਆਰਸੀਬੀ) ਵਿਚਕਾਰ ਖੇਡਿਆ ਜਾਵੇਗਾ. ਇਸ ਮੈਚ ਵਿੱਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਇੱਕ ਖਾਸ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ.
ਰੋਹਿਤ ਇਸ ਮੈਚ ਵਿਚ 10 ਦੌੜਾਂ ਬਣਾਉਂਦਿਆਂ ਹੀ ਆਈਪੀਐਲ ਵਿਚ ਆਪਣੀਆਂ 5000 ਦੌੜਾਂ ਪੂਰੀਆਂ ਕਰ ਲੈਣਗੇ. ਰੋਹਿਤ ਨੇ 190 ਮੈਚਾਂ ਦੀਆਂ 185 ਪਾਰੀਆਂ ਵਿਚ 31.78 ਦੀ ਔਸਤ ਨਾਲ 4990 ਦੌੜ੍ਹਾਂ ਬਣਾਈਆਂ ਹਨ. ਇਸ ਦੌਰਾਨ ਰੋਹਿਤ ਨੇ 1 ਸੈਂਕੜਾ ਅਤੇ 37 ਅਰਧ ਸੈਂਕੜੇ ਵੀ ਲਗਾਏ ਹਨ.
Trending
ਆਈਪੀਐਲ ਦੇ ਇਤਿਹਾਸ ਵਿਚ ਸਿਰਫ ਵਿਰਾਟ ਕੋਹਲੀ (5427) ਅਤੇ ਸੁਰੇਸ਼ ਰੈਨਾ (5368) ਹੀ ਹੁਣ ਤੱਕ 5000 ਦੌੜਾਂ ਦੇ ਅੰਕੜਿਆਂ ਨੂੰ ਛੂਹਣ ਵਿਚ ਕਾਮਯਾਬ ਰਹੇ ਹਨ. ਹਾਲਾਂਕਿ, ਪਾਰੀਆਂ ਦੇ ਅਨੁਸਾਰ, ਹਿੱਟਮੈਨ ਰੋਹਿਤ ਇਹਨਾਂ ਦੋਵਾਂ ਦੇ ਮੁਕਾਬਲੇ ਇਹ ਮੁਕਾਮ ਹਾਸਲ ਕਰਨ ਵਿਚ ਥੋੜ੍ਹੇ ਪਿੱਛੇ ਹਨ. ਰੈਨਾ ਨੇ 173 ਅਤੇ ਕੋਹਲੀ ਨੇ ਆਈਪੀਐਲ ਵਿਚ 157 ਪਾਰੀਆਂ ਵਿਚ 5000 ਦੌੜਾਂ ਪੂਰੀਆਂ ਕੀਤੀਆਂ ਹਨ. ਜਦਕਿ ਰੋਹਿਤ ਹੁਣ ਤੱਕ 185 ਪਾਰੀਆਂ ਖੇਡ ਚੁੱਕੇ ਹਨ.
ਇਸ ਤੋਂ ਇਲਾਵਾ ਉਹ ਇਸ ਮੈਚ ਵਿਚ ਇੱਕ ਛੱਕਾ ਲਗਾਉੰਦੇ ਹੀ ਮੁੰਬਈ ਇੰਡੀਅਨਜ਼ ਲਈ ਆਈਪੀਐਲ ਵਿਚ 150 ਛੱਕੇ ਮਾਰਨ ਵਾਲੇ ਦੂਜੇ ਖਿਡਾਰੀ ਬਣ ਜਾਣਗੇ. ਆਲਰਾਉਂਡਰ ਕੀਰਨ ਪੋਲਾਰਡ (177) ਇਸ ਸਮੇਂ ਮੁੰਬਈ ਲਈ ਆਈਪੀਐਲ ਵਿਚ 150 ਛੱਕੇ ਮਾਰਨ ਵਾਲੇ ਇਕਲੌਤੇ ਬੱਲੇਬਾਜ਼ ਹਨ.
ਦੱਸ ਦੇਈਏ ਕਿ ਮੁੰਬਈ ਅਤੇ ਬੰਗਲੌਰ ਦੋਵਾਂ ਨੇ ਇਸ ਸੀਜ਼ਨ ਵਿਚ ਹੁਣ ਤੱਕ ਦੋ-ਦੋ ਮੈਚ ਖੇਡੇ ਹਨ ਅਤੇ ਦੋਨੋਂ ਇੱਕ ਜਿੱਤੇ ਹਨ ਅਤੇ ਇੱਕ ਵਿੱਚ ਹਾਰ ਗਏ ਹਨ. ਮੁੰਬਈ ਨੂੰ ਪਹਿਲੇ ਮੈਚ ਵਿੱਚ ਚੇਨਈ ਨੇ ਹਰਾਇਆ ਸੀ, ਜਦੋਂ ਕਿ ਦੂਜੇ ਮੈਚ ਵਿੱਚ ਡਿਫੈਂਡਿੰਗ ਚੈਂਪੀਅਨਜ਼ ਨੇ ਕੇਕੇਆਰ ਨੂੰ ਹਰਾਇਆ ਸੀ. ਇਸ ਦੇ ਨਾਲ ਹੀ, ਆਰਸੀਬੀ ਨੇ ਪਹਿਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ ਅਤੇ ਦੂਜੇ ਮੈਚ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਤੋਂ ਹਾਰ ਗਏ.