IND vs ENG: 'ਟੀਮ ਇੰਡੀਆ ਨੂੰ ਹਲਕੇ ਵਿਚ ਨਾ ਲਵੋ', ਨਾਸਿਰ ਹੁਸੈਨ ਨੇ ਇੰਗਲੈਂਡ ਨੂੰ ਭਾਰਤ ਦੌਰੇ ਤੋਂ ਪਹਿਲਾਂ ਦਿੱਤੀ ਚਿਤਾਵਨੀ
ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਆਪਣੀ ਟੀਮ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਮੇਜ਼ਬਾਨਾਂ ਨੂੰ ਹਲਕੇ ਵਿਚ ਨਾ ਲੈਣ ਅਤੇ ਭਾਰਤ ਵਿਚ ਹੋਣ ਜਾ ਰਹੀ ਟੈਸਟ ਸੀਰੀਜ਼ ਲਈ ਉਨ੍ਹਾਂ ਦੀ ਸਰਬੋਤਮ ਟੀਮ ਦੀ ਚੋਣ ਕਰਨ। ਚੇਨਈ

Cricket Image for IND vs ENG: 'ਟੀਮ ਇੰਡੀਆ ਨੂੰ ਹਲਕੇ ਵਿਚ ਨਾ ਲਵੋ', ਨਾਸਿਰ ਹੁਸੈਨ ਨੇ ਇੰਗਲੈਂਡ ਨੂੰ ਭਾਰਤ ਦੌਰੇ (Nasser Hussain)
ਸਾਬਕਾ ਕਪਤਾਨ ਨੇ ਕਿਹਾ ਕਿ ਇੰਗਲੈਂਡ ਨੂੰ ਆਪਣੇ ਪਹਿਲੇ ਟੈਸਟ ਵਿਚ ਆਪਣੀ ਸਰਬੋਤਮ ਟੀਮ ਨਾਲ ਉਤਰਣਾ ਚਾਹੀਦਾ ਹੈ। ਅੱਗੇ ਗੱਲ ਕਰਦਿਆੰ ਉਹਨਾਂ ਨੇ ਕਿਹਾ, "ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਹਮੇਸ਼ਾਂ ਵੇਖਿਆ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਹਮੇਸ਼ਾਂ ਸ਼ਾਨਦਾਰ ਰਹੀ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਸਭ ਤੋਂ ਵਧੀਆ 13 ਤੋਂ 15 ਖਿਡਾਰੀਆਂ ਨਾਲ ਚੇਨਈ ਜਾਉ।”
ਇੰਗਲੈਂਡ ਦੀ ਟੀਮ ਭਾਰਤ ਦੇ ਆਪਣੇ ਦੌਰੇ 'ਤੇ ਚੇਨੱਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਆਪਣੇ ਉਦਘਾਟਨੀ ਦੋਵੇਂ ਟੈਸਟ ਮੈਚ ਖੇਡੇਗੀ। ਪਹਿਲਾ ਟੈਸਟ 5 ਤੋਂ 9 ਫਰਵਰੀ ਤੱਕ ਖੇਡਿਆ ਜਾਵੇਗਾ ਜਦਕਿ ਦੂਜਾ ਟੈਸਟ 13 ਤੋਂ 17 ਫਰਵਰੀ ਤੱਕ ਖੇਡਿਆ ਜਾਵੇਗਾ।
Also Read
Advertisement
ਤਾਜ਼ਾ ਕ੍ਰਿਕਟ ਖ਼ਬਰਾਂ