
IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ Images (Twitter)
ਸਾਬਕਾ ਖੱਬੇ ਹੱਥ ਦੇ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਟਾਰ ਸਪੋਰਟਸ ਵਿਖੇ ਇਕ ਟਾੱਕ ਸ਼ੋਅ ਦੌਰਾਨ ਕਿਹਾ ਹੈ ਕਿ ਖੱਬੇ ਹੱਥ ਦੇ ਵੈਸਟਇੰਡੀਜ਼ ਦੇ ਯੁਵਾ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਕੋਲ ਵਿਸ਼ਵ ਕ੍ਰਿਕਟ ਦਾ ਹਰ ਸ਼ਾੱਟ ਹੈ। ਉਨ੍ਹਾਂ ਕਿਹਾ ਕਿ ਇਹ ਬੱਲੇਬਾਜ਼ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏਬੀ ਡੀਵਿਲੀਅਰਸ ਦੀ ਤਰ੍ਹਾਂ ਕ੍ਰਿਕਟ ਵਿੱਚ ਹਰ ਇੱਕ ਸ਼ਾਟ ਖੇਡਣ ਵਿੱਚ ਮਾਹਰ ਹੈ।
ਗੰਭੀਰ ਨੇ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਆਈਪੀਐਲ ਵਿੱਚ ਨਿਕੋਲਸ ਪੂਰਨ ਨੂੰ ਬੱਲੇਬਾਜ਼ੀ ਕਰਦਿਆਂ ਵੇਖਣਾ ਚਾਹੁਣਗੇ।
ਗੰਭੀਰ ਨੇ ਕਿਹਾ, "ਅਸੀਂ ਏਬੀ ਡੀਵਿਲੀਅਰਸ ਨੂੰ 360° ਦਾ ਖਿਡਾਰੀ ਕਹਿੰਦੇ ਹਾਂ ਪਰ ਨਿਕੋਲਸ ਪੂਰਨ ਕੋਲ ਹਰ ਤਰ੍ਹਾਂ ਦਾ ਸ਼ਾੱਟ ਹੈ। ਉਹ ਰਿਵਰਸ ਸਵੀਪ ਅਤੇ ਨਾਰਮਲ ਸਵੀਪ ਦੇ ਨਾਲ-ਨਾਲ ਵੱਡੇ ਸ਼ਾਟ ਖੇਡਣ ਵਿੱਚ ਮਾਹਰ ਹੈ।"