NZ vs WI: ਦੂਜੇ ਟੈਸਟ ਮੈਚ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਲੱਗਾ ਦੋਹਰਾ ਝਟਕਾ, 2 ਖਿਡਾਰੀ ਟੀਮ ਛੱਡ ਕੇ ਘਰ ਪਰਤਣਗੇ
ਨਿਉਜੀਲੈਂਡ ਅਤੇ ਵੈਸਟਇੰਡੀਜ ਵਿਚਕਾਰ ਵੈਲਿੰਗਟਨ ਵਿਚ ਸ਼ੁੱਕਰਵਾਰ ਤੋਂ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਕੈਰੇਬਿਆਈ ਟੀਮ ਨੂੰ ਦੋਹਰਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਕੇਮਾਰ ਰੋਚ ਅਤੇ ਵਿਕਟਕੀਪਰ ਬੱਲੇਬਾਜ਼ ਸ਼ੇਨ ਡੌਰਿਚ ਇਸ ਮੈਚ ਤੋਂ ਬਾਹਰ ਹੋ ਗਏ ਹਨ। ਇਹ...

ਨਿਉਜੀਲੈਂਡ ਅਤੇ ਵੈਸਟਇੰਡੀਜ ਵਿਚਕਾਰ ਵੈਲਿੰਗਟਨ ਵਿਚ ਸ਼ੁੱਕਰਵਾਰ ਤੋਂ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਕੈਰੇਬਿਆਈ ਟੀਮ ਨੂੰ ਦੋਹਰਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਕੇਮਾਰ ਰੋਚ ਅਤੇ ਵਿਕਟਕੀਪਰ ਬੱਲੇਬਾਜ਼ ਸ਼ੇਨ ਡੌਰਿਚ ਇਸ ਮੈਚ ਤੋਂ ਬਾਹਰ ਹੋ ਗਏ ਹਨ। ਇਹ ਦੋਵੇਂ ਖਿਡਾਰੀ ਆਪਣੇ ਵਤਨ ਵਾਪਸ ਪਰਤਣਗੇ।
ਰੋਚ ਆਪਣੇ ਪਿਤਾ ਦੀ ਮੌਤ ਅਤੇ ਡੌਰਿਚ ਨਿੱਜੀ ਕਾਰਨਾਂ ਕਰਕੇ ਘਰ ਵਾਪਸ ਪਰਤਣਗੇ। ਕ੍ਰਿਕਟ ਵੈਸਟਇੰਡੀਜ਼ ਦੇ ਚੋਣ ਪੈਨਲ ਨੇ ਮੰਗਲਵਾਰ (8 ਦਸੰਬਰ) ਨੂੰ ਇਹ ਜਾਣਕਾਰੀ ਦਿੱਤੀ।
22 ਸਾਲਾ ਵਿਕਟਕੀਪਰ ਬੱਲੇਬਾਜ਼ ਜੋਸ਼ੂਆ ਸਿਲਵਾ ਨੂੰ ਡੌਰਿਚ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਆਪਣਾ ਟੈਸਟ ਡੈਬਿਯੂ ਕਰ ਸਕਦੇ ਹਨ। ਪ੍ਰੇਸਟਨ ਮੈਕਸਵਿਨ ਰੋਚ ਦੇ ਕਵਰ ਵਜੋਂ ਟੀਮ ਦੇ ਨਾਲ ਰਹਿਣਗੇ। ਪਹਿਲੇ ਟੈਸਟ ਮੈਚ ਦੌਰਾਨ, ਡੌਰਿਚ ਦੇ ਹੱਥ 'ਤੇ ਸੱਟ ਲੱਗ ਗਈ ਸੀ ਅਤੇ ਉਹ ਦੋਵੇਂ ਪਾਰੀ' ਚ ਬੱਲੇਬਾਜ਼ੀ ਨਹੀਂ ਕਰ ਸਕੇ, ਜਦੋਂ ਕਿ ਰੋਚ ਨੇ 114 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸੀ।
Trending
ਵਿਸਫੋਟਕ ਬੱਲੇਬਾਜ਼ ਸ਼ਿਮਰਨ ਹੇਟਮੇਅਰ ਅਤੇ ਆਲਰਾਉੰਡਰ ਕੀਮੋ ਪਾਲ ਅਜੇ ਪੂਰੀ ਤਰ੍ਹਾਂ ਫਿਟ ਨਹੀਂ ਹਨ। ਉਨ੍ਹਾਂ ਦੇ ਖੇਡਣ ਦਾ ਫ਼ੈਸਲਾ ਮੈਚ ਤੋਂ ਪਹਿਲਾਂ ਕੀਤਾ ਜਾਵੇਗਾ।
ਵੈਸਟਇੰਡੀਜ਼ ਇਸ ਸਮੇਂ ਦੋ ਮੈਚਾਂ ਦੀ ਸੀਰੀਜ਼ ਵਿਚ 0-1 ਨਾਲ ਪਿੱਛੇ ਹੈ। ਪਹਿਲੇ ਟੈਸਟ ਵਿਚ ਉਹਨਾਂ ਨੂੰ ਨਿਉਜ਼ੀਲੈਂਡ ਦੇ ਹੱਥੋਂ ਪਾਰੀ ਅਤੇ 134 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨਿਉਜ਼ੀਲੈਂਡ ਖਿਲਾਫ ਦੂਜੇ ਟੈਸਟ ਲਈ ਵੈਸਟਇੰਡੀਜ਼ ਦੀ ਟੀਮ
ਜੇਸਨ ਹੋਲਡਰ (ਕਪਤਾਨ), ਰੋਸਟਨ ਚੇਜ਼, ਜੇਰਮਾਈਨ ਬਲੈਕਵੁੱਡ, ਕਰੈਗ ਬ੍ਰੈਥਵੇਟ, ਡੈਰੇਨ ਬ੍ਰਾਵੋ, ਸ਼ੈਮਰ ਬਰੂਕਸ, ਜੌਹਨ ਕੈਂਪਬੈਲ, ਰਹਕਿਮ ਕੌਰਨਵਾਲ, ਜੋਸ਼ੂਆ ਡੀ ਸਿਲਵਾ, ਸ਼ੈਨਨ ਗੈਬਰੀਅਲ, ਸ਼ਿਮਰਨ ਹੇਟਮੇਅਰ, ਕੈਮਰ ਹੋਲਡਰ, ਅਲਜ਼ਾਰੀ ਜੋਸੇਫ, ਕੀਮੋ ਪੌਲ।
ਸਟੈਂਡਬਾਏ: ਨਕਰਮਾ ਬੋਨਰ, ਪ੍ਰੇਸਟਨ ਮੈਕਸਵਿਨ