 
                                                    
                                                        IPL 2020 : ਹੈਦਰਾਬਾਦ ਦੇ ਖਿਲਾਫ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਦਾ ਬਿਆਨ, 'ਇਸ ਸਮੇਂ ਅਸੀ ਸਿਰਫ  (Cricketnmore)                                                    
                                                ਕਿੰਗਜ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਹੁਣ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ. ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਹਾਰ ਕੇ ਇਸ ਮੈਚ ਵਿਚ ਆਹਮਣੇ-ਸਾਹਮਣੇ ਹੋਣਗੀਆਂ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੀਜ਼ਾਂ ਨੂੰ ਸਹੀ ਕਰਨ ਦੀ ਲੋੜ ਹੈ ਅਤੇ ਟੀਮ ਦੇ ਸੰਤੁਲਨ ਨੂੰ ਵੀ ਵੇਖਣ ਦੀ ਜ਼ਰੂਰਤ ਹੈ.
ਹੈੱਡ ਕੋਚ ਨੇ ਇਸ ਮੈਚ ਤੋਂ ਪਹਿਲਾਂ ਕਿਹਾ, “ਜੇ ਅਸੀਂ ਸਹੀ ਚੀਜਾਂ ਕਰਨਾ ਜਾਰੀ ਰੱਖਦੇ ਹਾਂ ਤਾਂ ਹਾਂ ਉੱਥੇ ਸੰਤੁਲਨ ਰਹੇਗਾ ਜਿਸ ਦੀ ਸਾਨੂੰ ਜ਼ਰੂਰਤ ਹੈ, ਅਸੀਂ ਸਚਮੁਚ ਇਹ ਵੇਖ ਰਹੇ ਹਾਂ ਕਿ ਅਸੀਂ ਕਿਵੇਂ ਵਾਪਸੀ ਕਰ ਸਕਦੇ ਹਾਂ ਅਤੇ ਮੁਮੈਂਟਮ ਨੂੰ ਜਾਰੀ ਰੱਖ ਸਕਦੇ ਹਾਂ.”
ਕੁੰਬਲੇ ਆਪਣੀ ਟੀਮ ਦੇ ਲਗਾਤਾਰ ਤਿੰਨ ਮੈਚ ਹਾਰਨ ਅਤੇ ਪੁਆਇੰਟ ਟੇਬਲੇ ਦੇ ਹੇਠਾਂ ਹੋਣ ਦੇ ਬਾਅਦ ਵੀ ਕਾਫੀ ਪਾੱਜੀਟਿਵ ਨਜਰ ਆ ਰਹੇ ਹਨ.
 
                         
                         
                                                 
                         
                         
                         
                        