
Cricket Image for PAK vs SA: ਕਰਾਚੀ ਟੈਸਟ ਵਿਚ ਪਾਕਿਸਤਾਨ ਦੀ ਜ਼ਬਰਦਸਤ ਜਿੱਤ (Pic Credit- ICC Twitter)
ਖੱਬੇ ਹੱਥ ਦੇ ਸਪਿਨਰ ਨੌਮਾਨ ਅਲੀ ਨੇ ਸ਼ੁੱਕਰਵਾਰ ਨੂੰ ਇਥੇ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦੀ ਸੱਤ ਵਿਕਟਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਨੌਮਾਨ ਨੇ ਪੰਜ ਵਿਕਟਾਂ ਲਈਆਂ ਜਦਕਿ ਯਾਸੀਰ ਸ਼ਾਹ ਨੇ ਵੀ ਚਾਰ ਵਿਕਟਾਂ ਲਈਆਂ।
ਇਹਨਾਂ ਦੋਨਾਂ ਦੀ ਬਦੌਲਤ ਪਾਕਿਸਤਾਨ ਨੇ ਦੂਜੀ ਪਾਰੀ ਵਿਚ ਦੱਖਣੀ ਅਫਰੀਕਾ ਨੂੰ 245 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਫਿਰ 88 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੋ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ।
ਟੀਚੇ ਦਾ ਪਿੱਛਾ ਕਰਦਿਆੰ ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਇਮਰਾਨ ਬੱਟ (12), ਆਬਿਦ ਅਲੀ (10) ਅਤੇ ਕਪਤਾਨ ਬਾਬਰ ਆਜ਼ਮ (30) ਦੀਆਂ ਵਿਕਟਾਂ ਗੁਆਈਆੰ ਸੀ। ਅਜ਼ਹਰ ਅਲੀ (ਨਾਬਾਦ 31) ਅਤੇ ਫਵਾਦ ਆਲਮ (ਨਾਬਾਦ 4) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।