
ਇਸ ਪਾਕਿਸਤਾਨੀ ਗੇਂਦਬਾਜ਼ ਨੇ ਕੀਤਾ ਕਮਾਲ, 4 ਗੇਂਦਾਂ ਵਿਚ 4 ਵਿਕਟਾਂ ਲੈਕੇ ਖੁਦ ਨੂੰ ਇਤਿਹਾਸ ਵਿਚ ਕਰਾਇਆ ਦਰਜ Images (ICC)
ਜਿੱਥੇ ਸਾਰੀ ਦੁਨੀਆ ਆਈਪੀਐਲ ਦੇ ਹੈਂਗਓਵਰ ਵਿਚ ਡੁੱਬੀ ਹੋਈ ਹੈ, ਉਥੇ ਦੂਜੇ ਪਾਸੇ ਪਾਕਿਸਤਾਨ ਦੇ ਯੁਵਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਵਿਐਲਿਟੀ ਬਲਾਸਟ ਟੀ -20 ਵਿਚ ਧਮਾਕਾ ਕੀਰ ਦਿੱਤਾ ਹੈ। ਉਹਨਾਂ ਨੇ ਹੈਮਪਸ਼ਾਇਰ ਲਈ ਖੇਡਦੇ ਹੋਏ ਮਿਡਲਸੇਕਸ ਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਾਰ ਗੇਂਦਾਂ ਵਿੱਚ ਚਾਰ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ. ਉਹਨਾਂ ਨੇ ਮੈਚ ਵਿੱਚ 19 ਦੌੜਾਂ ਦੇ ਕੇ 6 ਵਿਕਟਾਂ ਲਈਆਂ।
ਅਫਰੀਦੀ ਦੇ ਇਸ ਲਾਜਵਾਬ ਤੇ ਇਤਿਹਾਸਕ ਪ੍ਰਦਰਸ਼ਨ ਦੌਰਾਨ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਸਾਰੀਆਂ ਵਿਕਟਾਂ ਵਿਰੋਧੀ ਬੱਲੇਬਾਜ਼ਾਂ ਨੂੰ ਬੋਲਡ ਕਰਕੇ ਹਾਸਲ ਕੀਤੀਆਂ।
ਜਿਸ ਸਮੇਂ ਉਹ ਦੂਜੀ ਟੀਮ ਦੇ ਖੇਮੇ ਵਿਚ ਤਬਾਹੀ ਮਚਾ ਰਹੇ ਸੀ, ਉਸ ਸਮੇਂ ਮਿਡਲਸੇਕਸ ਟੀਮ ਨੂੰ ਜਿੱਤ ਲਈ 16 ਗੇਂਦਾਂ ਵਿੱਚ 21 ਦੌੜਾਂ ਦੀ ਜ਼ਰੂਰਤ ਸੀ, ਪਰ ਉਹਨਾਂ ਨੇ ਹੈਮਪਸ਼ਾਇਰ ਨੂੰ ਲਗਾਤਾਰ ਚਾਰ ਗੇਂਦਾਂ ਵਿੱਚ ਚਾਰ ਵਿਕਟਾਂ ਲੈਕੇ 20 ਦੌੜਾਂ ਨਾਲ ਜਿੱਤ ਦਿਲਵਾ ਦਿੱਤੀ।