
ਟੀਮ ਇੰਡੀਆ ਦੇ ਦਿੱਗਜ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ। ਅਸ਼ਵਿਨ ਨੇ ਬੱਲੇਬਾਜ਼ੀ ਕਰਦੇ ਹੋਏ ਦਸ ਗੇਂਦਾਂ 'ਤੇ ਨਾਬਾਦ 13 ਦੌੜਾਂ ਬਣਾਈਆਂ, ਉਥੇ ਹੀ ਦਿਨੇਸ਼ ਕਾਰਤਿਕ ਨਾਲ ਨਾਬਾਦ 52 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਗੇਂਦ ਨਾਲ ਚਮਕਦੇ ਹੋਏ ਨਿਕੋਲਸ ਪੂਰਨ ਅਤੇ ਸ਼ਿਮਰੋਨ ਹੇਟਮਾਇਰ ਦੀਆਂ ਦੋ ਵੱਡੀਆਂ ਵਿਕਟਾਂ ਲਈਆਂ। ਅਸ਼ਵਿਨ ਨੇ ਚਾਰ ਓਵਰਾਂ ਦੇ ਸਪੈੱਲ ਵਿੱਚ ਸਿਰਫ਼ 22 ਦੌੜਾਂ ਦਿੱਤੀਆਂ ਅਤੇ ਦੋ ਵਿਕਟਾਂ ਲਈਆਂ।
ਇੱਕ ਪਾਸੇ ਅਸ਼ਵਿਨ ਨੇ ਇੰਨਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਤਾਂ ਦੂਜੇ ਪਾਸੇ ਸਾਬਕਾ ਭਾਰਤੀ ਕ੍ਰਿਕਟਰ ਪਾਰਥਿਵ ਪਟੇਲ ਦਾ ਮੰਨਣਾ ਹੈ ਕਿ ਜੇਕਰ ਭਾਰਤ ਦੋ ਸਪਿਨ ਗੇਂਦਬਾਜ਼ਾਂ ਨਾਲ ਖੇਡਦਾ ਹੈ ਤਾਂ ਅਸ਼ਵਿਨ ਅਗਲੇ ਮੈਚ ਦਾ ਹਿੱਸਾ ਨਹੀਂ ਹੋਵੇਗਾ। ਉਸ ਨੇ ਇਹ ਵੀ ਕਿਹਾ ਕਿ ਅਸ਼ਵਿਨ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ 'ਚ ਜਗ੍ਹਾ ਨਹੀਂ ਮਿਲੇਗੀ।
ਇਕ ਜਾਣੇ-ਪਛਾਣੇ ਵੈੱਬ ਪੋਰਟਲ ਨਾਲ ਗੱਲਬਾਤ ਦੌਰਾਨ ਪਾਰਥਿਵ ਪਟੇਲ ਨੇ ਕਿਹਾ, 'ਮੈਂ ਬਿਸ਼ਨੋਈ ਨੂੰ ਅਗਲੇ ਮੈਚ 'ਚ ਅਸ਼ਵਿਨ ਤੋਂ ਅੱਗੇ ਖੇਡਦੇ ਦੇਖ ਰਿਹਾ ਹਾਂ। ਜੇਕਰ ਭਾਰਤ ਦੋ ਸਪਿਨਰਾਂ ਨਾਲ ਜਾਣ ਦਾ ਫੈਸਲਾ ਕਰਦਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਅਸ਼ਵਿਨ ਨੂੰ ਟੀ-20 ਵਿਸ਼ਵ ਕੱਪ ਖੇਡਦਾ ਨਹੀਂ ਦੇਖ ਰਿਹਾ। ਮੈਨੂੰ ਕੁਲਦੀਪ ਯਾਦਵ, ਬਿਸ਼ਨੋਈ ਅਤੇ ਚਾਹਲ ਵਿੱਚ ਵਿਭਿੰਨਤਾ ਨਜ਼ਰ ਆਉਂਦੀ ਹੈ।'