'Cough Syrup' Controversy ਨੂੰ ਲੈ ਕੇ ਪ੍ਰਿਥਵੀ ਸ਼ਾੱ ਨੇ ਤੋੜ੍ਹੀ ਚੁੱਪੀ, ਮਾਮਲੇ ਦੀ ਸੱਚਾਈ ਦਾ ਕੀਤਾ ਖੁਲਾਸਾ
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾੱ, ਜਿਸ ਨੇ ਪਹਿਲਾਂ ਵਿਜੇ ਹਜ਼ਾਰੇ ਟਰਾਫੀ ਅਤੇ ਫਿਰ ਆਈਪੀਐਲ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਨੇ ਲੰਬੇ ਸਮੇਂ ਬਾਅਦ 'Cough Syrup' ਵਿਵਾਦ ਬਾਰੇ ਆਪਣੀ ਚੁੱਪੀ ਤੋੜਦੇ ਹੋਏ ਮਾਮਲੇ ਦੀ ਸੱਚਾਈ ਦਾ ਖੁਲਾਸਾ...
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾੱ, ਜਿਸ ਨੇ ਪਹਿਲਾਂ ਵਿਜੇ ਹਜ਼ਾਰੇ ਟਰਾਫੀ ਅਤੇ ਫਿਰ ਆਈਪੀਐਲ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਨੇ ਲੰਬੇ ਸਮੇਂ ਬਾਅਦ 'Cough Syrup' ਵਿਵਾਦ ਬਾਰੇ ਆਪਣੀ ਚੁੱਪੀ ਤੋੜਦੇ ਹੋਏ ਮਾਮਲੇ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ।
ਐਂਟੀ-ਡੋਪਿੰਗ ਨਿਯਮ ਦੀ ਉਲੰਘਣਾ ਕਰਨ ਕਾਰਨ ਉਸ ਨੂੰ ਬੀਸੀਸੀਆਈ ਨੇ 8 ਮਹੀਨੇ ਲਈ ਮੁਅੱਤਲ ਕਰ ਦਿੱਤਾ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਸਿਹਤ ਖਰਾਬ ਹੋਣ ਕਾਰਨ ਸ਼ਾੱ ਨੇ ਖੰਘ ਦੀ ਦਵਾਈ ਪੀ ਲਈ ਸੀ ਅਤੇ ਇਸ ਤੋਂ ਬਾਅਦ ਉਸ ਦਾ ਡੋਪ ਟੈਸਟ ਕਰਵਾਇਆ ਗਿਆ ਜੋ ਸਕਾਰਾਤਮਕ ਆਇਆ। ਹੁਣ ਸ਼ਾੱ ਨੇ ਉਸ ਸਮੇਂ ਦੌਰਾਨ ਉਸ ਦੇ ਮੁਸ਼ਕਲ ਸਮੇਂ ਨੂੰ ਯਾਦ ਕਰਦੇ ਹੋਏ ਆਪਣਾ ਦਰਦ ਦੱਸਿਆ ਹੈ।
Trending
ਕ੍ਰਿਕਬਜ਼ ਨਾਲ ਗੱਲਬਾਤ ਦੌਰਾਨ, ਸ਼ਾੱ ਨੇ ਕਿਹਾ, ''Cough Syrup' Controversy ਵਿਵਾਦ ਮੇਰੇ ਅਤੇ ਮੇਰੇ ਪਿਤਾ ਦੇ ਕਾਰਨ ਹੋਇਆ ਸੀ। ਅਸੀਂ ਇੰਦੌਰ ਵਿਚ ਸੱਯਦ ਮੁਸ਼ਤਾਕ ਅਲੀ ਟਰਾਫੀ ਮੈਚ ਖੇਡ ਰਹੇ ਸੀ ਅਤੇ ਮੇਰੀ ਸਿਹਤ ਖਰਾਬ ਸੀ ਅਤੇ ਫਿਰ ਮੈਂ ਆਪਣੇ ਪਿਤਾ ਨੂੰ ਕਾੱਲ ਲਾਇਆ ਕਿ ਮੈਨੂੰ ਖੰਘ, ਜ਼ੁਕਾਮ ਹੈ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 'ਖੰਘ ਦਾ ਸਿਰਪ' ਲਓ, ਸਭ ਕੁਝ ਠੀਕ ਹੋ ਜਾਵੇਗਾ। ਉਸ ਸਮੇਂ ਮੈਂ ਆਪਣੇ ਫਿਜ਼ੀਓ ਨੂੰ ਨਾ ਦੱਸਣ ਲਈ ਗਲਤੀ ਕੀਤੀ ਸੀ, ਜੋ ਕਿ ਬਿਲਕੁਲ ਗਲਤ ਸੀ।'
ਅੱਗੇ ਬੋਲਦਿਆਂ, ਦਿੱਲੀ ਕੈਪੀਟਲਜ਼ ਦੇ ਓਪਨਰ ਨੇ ਕਿਹਾ, ‘ਮੈਂ ਉਸ ਮੁਸ਼ਕਲ ਸਮੇਂ ਨੂੰ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦਾ ਕਿਉਂਕਿ ਮੀਡੀਆ ਵਿੱਚ ਵੀ ਮੇਰੇ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਸੀ। ਮੈਂ ਉਨ੍ਹਾਂ ਸਥਿਤੀਆਂ ਨੂੰ ਸੰਭਾਲ ਨਹੀਂ ਸਕਿਆ। ਮੈਂ ਲੰਡਨ ਚਲਾ ਗਿਆ ਸੀ ਅਤੇ ਉਥੇ ਇਕ ਮਹੀਨਾ ਵੀ ਕਮਰਾ ਨਹੀਂ ਛੱਡਿਆ ਸੀ।'