IPL 2022: ਮੁੰਬਈ ਇੰਡੀਅਨਜ਼ ਦੀ ਲਗਾਤਾਰ ਪੰਜਵੀਂ ਹਾਰ, ਮਯੰਕ-ਸ਼ਿਖਰ ਦੇ ਦਮ 'ਤੇ ਪੰਜਾਬ ਕਿੰਗਜ਼ 12 ਦੌੜਾਂ ਨਾਲ ਜਿੱਤਿਆ
punjab kings beat mumbai indians by 12 runs in ipl 2022 : ਓਡੇਨ ਸਮਿਥ (4/30) ਅਤੇ ਕਾਗਿਸੋ ਰਬਾਡਾ (2/29) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਕਿੰਗਜ਼ (PBKS) ਨੇ ਮੁੰਬਈ ਇੰਡੀਅਨਜ਼ (MI) ਨੂੰ 12 ਦੌੜ੍ਹਾਂ ਨਾਲ ਹਰਾਇਆ। .

ਆਈਪੀਐਲ 2022: ਓਡੇਨ ਸਮਿਥ (4/30) ਅਤੇ ਕਾਗਿਸੋ ਰਬਾਡਾ (2/29) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਕਿੰਗਜ਼ (ਪੀਬੀਕੇਐਸ) ਨੇ ਬੁੱਧਵਾਰ ਨੂੰ ਇੱਥੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਨੂੰ 12 ਨਾਲ ਹਰਾ ਦਿੱਤਾ। ਪੰਜਾਬ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 198 ਦੌੜਾਂ ਬਣਾਈਆਂ ਸਨ ਪਰ ਐਮਆਈ ਦੇ ਬੱਲੇਬਾਜ਼ ਇਸ ਟੀਚੇ ਨੂੰ ਹਾਸਲ ਨਹੀਂ ਕਰ ਪਾਏ।
ਮੁੰਬਈ ਦੀ ਇਸ ਹਾਰ ਨਾਲ ਟੀਮ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਪੰਜਾਬ ਵੱਲੋਂ ਦਿੱਤੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸਲਾਮੀ ਜੋੜੀ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਟੀਮ ਲਈ ਚੰਗੀ ਸ਼ੁਰੂਆਤ ਕੀਤੀ। ਸ਼ਰਮਾ 13 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ ਅਤੇ ਈਸ਼ਾਨ ਕਿਸ਼ਨ ਨੇ ਪੰਜ ਗੇਂਦਾਂ ਵਿੱਚ ਤਿੰਨ ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਾਗਿਸੋ ਰਬਾਡਾ ਨੇ ਚੌਥੇ ਓਵਰ ਵਿੱਚ ਮੁੰਬਈ ਨੂੰ ਪਹਿਲਾ ਝਟਕਾ ਦਿੱਤਾ।
Trending
ਰਬਾਡਾ ਨੇ ਰੋਹਿਤ ਨੂੰ ਵੈਭਵ ਅਰੋੜਾ ਹੱਥੋਂ ਕੈਚ ਕਰਵਾਇਆ। ਰੋਹਿਤ 17 ਗੇਂਦਾਂ 'ਚ 28 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਤੇ ਦੋ ਛੱਕੇ ਲਾਏ। ਆਊਟ ਹੋਣ ਤੋਂ ਪਹਿਲਾਂ ਰੋਹਿਤ ਨੇ ਟੀ-20 ਕ੍ਰਿਕਟ 'ਚ 10,000 ਦੌੜਾਂ ਵੀ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਸੱਤਵਾਂ ਅਤੇ ਭਾਰਤ ਦਾ ਦੂਜਾ ਖਿਡਾਰੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਹ ਕਾਰਨਾਮਾ ਕੀਤਾ ਸੀ। ਰੋਹਿਤ ਦੇ ਨਾਂ 10,003 ਟੀ-20 ਦੌੜਾਂ ਹਨ। ਇਸ ਦੇ ਨਾਲ ਹੀ ਵਿਰਾਟ ਦੇ ਨਾਂ 10,379 ਟੀ-20 ਦੌੜਾਂ ਹਨ।
ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਡੇਵਾਲਡ ਬ੍ਰੇਵਿਸ ਨੇ ਪਾਰੀ ਦੀ ਕਮਾਨ ਸੰਭਾਲੀ। ਇਸ ਤੋਂ ਬਾਅਦ ਪੰਜਵੇਂ ਓਵਰ ਵਿੱਚ ਮੁੰਬਈ ਨੂੰ ਦੂਜਾ ਝਟਕਾ ਲੱਗਾ, ਜਦੋਂ ਗੇਂਦਬਾਜ਼ ਵੈਭਵ ਅਰੋੜਾ ਨੇ ਦੂਜੇ ਓਪਨਰ ਈਸ਼ਾਨ ਕਿਸ਼ਨ ਨੂੰ ਵਿਕਟਕੀਪਰ ਜਿਤੇਸ਼ ਸ਼ਰਮਾ ਹੱਥੋਂ ਕੈਚ ਕਰਵਾ ਦਿੱਤਾ। ਈਸ਼ਾਨ ਸੱਤ ਗੇਂਦਾਂ ਵਿੱਚ ਤਿੰਨ ਦੌੜਾਂ ਬਣਾ ਸਕਿਆ। ਪੰਜ ਓਵਰਾਂ ਬਾਅਦ ਮੁੰਬਈ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 33 ਦੌੜਾਂ ਬਣਾਈਆਂ। ਉਸ ਤੋਂ ਬਾਅਦ ਤਿਲਕ ਵਰਮਾ ਨੇ ਡੇਵਾਲਡ ਬ੍ਰੇਵਿਸ ਦੇ ਨਾਲ ਟੀਮ ਦੀ ਜ਼ਿੰਮੇਵਾਰੀ ਸੰਭਾਲੀ।
ਨੌਵੇਂ ਓਵਰ ਵਿੱਚ ਮੁੰਬਈ ਇੰਡੀਅਨਜ਼ ਨੇ ਮੈਚ ਵਿੱਚ ਵਾਪਸੀ ਕੀਤੀ। 'ਬੇਬੀ ਏਬੀ' ਦੇ ਨਾਂ ਨਾਲ ਮਸ਼ਹੂਰ ਦੱਖਣੀ ਅਫਰੀਕਾ ਦੇ ਨੌਜਵਾਨ ਬੱਲੇਬਾਜ਼ ਡੇਵਾਲਡ ਬ੍ਰੇਵਿਸ ਨੇ ਰਾਹੁਲ ਚਾਹਰ ਦੀਆਂ ਲਗਾਤਾਰ ਚਾਰ ਗੇਂਦਾਂ 'ਤੇ ਚਾਰ ਛੱਕੇ ਜੜੇ। ਇਸ ਤੋਂ ਇਲਾਵਾ ਇੱਕ ਚੌਕਾ ਵੀ ਮਾਰਿਆ ਗਿਆ। ਇਸ ਓਵਰ 'ਚ ਮੁੰਬਈ ਨੇ 29 ਦੌੜਾਂ ਬਣਾਈਆਂ। ਨੌਂ ਓਵਰਾਂ ਬਾਅਦ ਮੁੰਬਈ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 92 ਦੌੜਾਂ ਬਣਾਈਆਂ ਸਨ। ਪਰ ਆਖਿਰਕਾਰ ਮੁੰਬਈ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।