Advertisement

IPL 2020 : KKR ਦੇ ਖਿਲਾਫ ਮੈਚ ਤੋਂ ਬਾਅਦ ਅਰਸ਼ਦੀਪ ਸਿੰਘ ਦੀ ਹੋ ਰਹੀ ਹੈ ਤਾਰੀਫ, ਅਸ਼ਵਿਨ ਅਤੇ ਪਠਾਨ ਸਮੇਤ ਕਈ ਮਹਾਨ ਖਿਡਾਰੀਆਂ ਨੇ ਕੀਤੀ ਪ੍ਰਸ਼ੰਸਾ

ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਬੇਸ਼ਕ ਕਿੰਗਜ ਇਲੈਵਨ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਮੈਚ ਵਿਚ ਪੰਜਾਬ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਪਤਾਨ ਕੇ ਐਲ ਰਾਹੁਲ ਦੀ ਪਰੇਸ਼ਾਨੀਆਂ ਨੂੰ ਕੁਝ ਹੱਦ ਤੱਕ ਘੱਟ ਜਰੂਰ ਕੀਤਾ. ਇਸ

Shubham Yadav
By Shubham Yadav October 12, 2020 • 13:36 PM
r ashwin and irfan pathan praises kings xi punjab bowler arshdeep singh
r ashwin and irfan pathan praises kings xi punjab bowler arshdeep singh (Image - Google Search)
Advertisement

ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਬੇਸ਼ਕ ਕਿੰਗਜ ਇਲੈਵਨ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਮੈਚ ਵਿਚ ਪੰਜਾਬ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਪਤਾਨ ਕੇ ਐਲ ਰਾਹੁਲ ਦੀ ਪਰੇਸ਼ਾਨੀਆਂ ਨੂੰ ਕੁਝ ਹੱਦ ਤੱਕ ਘੱਟ ਜਰੂਰ ਕੀਤਾ. ਇਸ ਮੈਚ ਵਿਚ ਯੁਵਾ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਨੇ ਬਹੁਤ ਵਧੀਆ ਗੇਂਦਬਾਜੀ ਕੀਤੀ ਅਤੇ ਅੰਤਿਮ ਓਵਰਾਂ ਵਿਚ ਸ਼ਾਨਦਾਰ ਯੌਰਕਰਸ ਅਤੇ ਸਲੋਅਰ ਵਨ ਸੁੱਟ ਕੇ ਕੇਕੇਆਰ ਦੇ ਬੱਲੇਬਾਜਾਂ ਨੂੰ ਬਹੁਤ ਤੰਗ ਕੀਤਾ. ਆਪਣੇ 4 ਓਵਰਾਂ ਵਿਚ ਅਰਸ਼ਦੀਪ ਨੇ 25 ਦੌੜਾਂ ਦੇ ਕੇ ਆਂਦਰੇ ਰਸਲ ਦਾ ਵੱਡਾ ਵਿਕਟ ਵੀ ਹਾਸਲ ਕੀਤਾ. 

ਉਹਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਕਈ ਦਿੱਗਜ ਖਿਡਾਰੀ ਉਹਨਾਂ ਦੀ ਤਾਰੀਫ ਕਰ ਰਹੇ ਹਨ. ਇਸੇ ਕੜੀ ਵਿਚ ਦਿੱਲੀ ਕੈਪਿਟਲਸ ਵੱਲੋਂ ਖੇਡ ਰਹੇ ਆੱਫ ਸਪਿਨਰ ਆਰ ਅਸ਼ਵਿਨ ਵੀ ਸ਼ਾਮਲ ਹਨ. ਅਸ਼ਵਿਨ ਨੇ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜੀ ਤੋਂ ਬਾਅਦ ਆਪਣੇ ਟ੍ਵਿਟਰ ਅਕਾਉਂਟ ਤੋਂ ਟ੍ਵੀਟ ਕਰਕੇ ਉਹਨਾਂ ਦੀ ਤਾਰੀਫ ਕੀਤੀ. 

Trending


ਅਰਸ਼ਦੀਪ ਨੇ ਇਸ ਮੁਕਾਬਲੇ ਤੋਂ ਪਹਿਲਾਂ ਸਨਰਾਈਜਰਸ ਹੈਦਰਾਬਾਦ ਦੇ ਖਿਲਾਫ ਵੀ 2 ਵਿਕਟਾਂ ਹਾਸਲ ਕੀਤੀਆਂ ਸੀ. ਉਹਨਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਆਰ ਅਸ਼ਵਿਨ, ਇਰਫਾਨ ਪਠਾਨ ਅਤੇ ਹਰਸ਼ਾ ਭੋਗਲੇ ਵਰਗੇ ਕਈ ਦਿੱਗਜ ਖਿਡਾਰੀ ਤੇ ਕਮੈਂਟੇਟਰ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ.

 

 

 

ਪੰਜਾਬ ਲਈ ਮੁਹੰਮਦ ਸ਼ਮੀ ਨਾਲ ਅਰਸ਼ਦੀਪ ਸਿੰਘ ਨੇ ਨਵੀਂ ਗੇਂਦ ਨਾਲ ਕੇਕੇਆਰ ਖਿਲਾਫ ਗੇਂਦਬਾਜੀ ਦੀ ਕਮਾਨ ਸੰਭਾਲੀ ਸੀ. ਇਸ ਦੌਰਾਨ ਅਰਸ਼ਦੀਪ ਨੇ ਆਪਣੇ ਪਹਿਲੇ ਓਵਰ ਵਿਚ ਰਾਹੁਲ ਤ੍ਰਿਪਾਠੀ ਨੂੰ ਬਹੁਤ ਪਰੇਸ਼ਾਨ ਕੀਤੀ. ਇਸ ਓਵਰ ਵਿਚ ਉਹਨਾਂ ਨੇ ਤ੍ਰਿਪਾਠੀ ਦੇ ਬੱਲੇ ਤੇ ਗੇਂਦ ਤੱਕ ਨਹੀਂ ਲੱਗਣ ਦਿੱਤੀ. ਉਹਨਾਂ ਨੇ ਆਪਣਾ ਪਹਿਲਾ ਓਵਰ ਮੇਡਨ ਸੁੱਟਿਆ ਸੀ. ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ ਫਿਰ ਆਪਣੇ ਦੂਜੇ ਓਵਰ ਵਿਚ ਸਿਰਫ 2 ਦੌੜਾਂ ਦਿੱਤੀਆਂ ਸੀ.
 


Cricket Scorecard

Advertisement