ਅਸ਼ਵਿਨ ਨੇ ਕੀਤਾ ਵੱਡਾ ਖੁਲਾਸਾ, ਕਿਹਾ- ਭਾਰਤੀ ਖਿਡਾਰੀਆਂ ਨੂੰ ਉਸ ਲਿਫਟ ਵਿਚ ਐੰਟਰੀ ਨਹੀਂ ਮਿਲਦੀ ਸੀ ਜਿਸ ਵਿਚ ਆਸਟਰੇਲੀਆਈ ਹੁੰਦੇ ਸਨ
ਅਨੁਭਵੀ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ ਹਾਲ ਹੀ ਵਿੱਚ ਆਸਟਰੇਲੀਆ ਵਿੱਚ ਸਮਾਪਤ ਹੋਈ ਬਾਰਡਰ-ਗਾਵਸਕਰ ਟਰਾਫੀ ਦੌਰਾਨ ਉਹਨਾਂ ਨੂੰ ਸਿਡਨੀ ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਨਾਲ ਲਿਫਟ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ
ਅਨੁਭਵੀ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ ਹਾਲ ਹੀ ਵਿੱਚ ਆਸਟਰੇਲੀਆ ਵਿੱਚ ਸਮਾਪਤ ਹੋਈ ਬਾਰਡਰ-ਗਾਵਸਕਰ ਟਰਾਫੀ ਦੌਰਾਨ ਉਹਨਾਂ ਨੂੰ ਸਿਡਨੀ ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਨਾਲ ਲਿਫਟ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਸੀ।
ਅਸ਼ਵਿਨ ਨੇ ਯੂ-ਟਿਯੂਬ ਚੈਨਲ 'ਤੇ ਭਾਰਤੀ ਕ੍ਰਿਕਟ ਟੀਮ ਦੇ ਫੀਲਡਿੰਗ ਕੋਚ ਆਰ ਸ਼੍ਰੀਧਰ ਨਾਲ ਗੱਲਬਾਤ ਦੌਰਾਨ ਕਿਹਾ, 'ਸਿਡਨੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਸਖਤ ਪਾਬੰਦੀਆਂ ਨਾਲ ਬੰਦ ਕਰ ਦਿੱਤਾ। ਸਿਡਨੀ ਵਿਚ ਇਕ ਅਨੋਖੀ ਘਟਨਾ ਵਾਪਰੀ। ਇਮਾਨਦਾਰ ਨਾਲ ਕਹਾਂ ਤੇ ਇਹ ਅਜੀਬ ਸੀ। ਦੋਵੇਂ ਭਾਰਤ ਅਤੇ ਆਸਟਰੇਲੀਆ ਉਸੀ ਬਾਇਓ ਬਬਲ 'ਚ ਸੀ। ਪਰ ਜਦੋਂ ਆਸਟਰੇਲੀਆਈ ਖਿਡਾਰੀ ਲਿਫਟ' ਚ ਸਨ ਤਾਂ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਲਿਫਟ ਦੇ ਅੰਦਰ ਨਹੀਂ ਜਾਣ ਦਿੱਤਾ।'
Trending
ਉਸਨੇ ਕਿਹਾ, ‘ਸਚਮੁੱਚ, ਸਾਨੂੰ ਉਸ ਸਮੇਂ ਬੁਰਾ ਮਹਿਸੂਸ ਹੋਇਆ ਸੀ। ਅਸੀਂ ਇਕੋ ਬਾਇਓ ਬੱਬਲ ਵਿਚ ਸੀ। ਪਰ ਤੁਸੀਂ ਉਸੀ ਬਾਇਉ ਬਬਲ ਵਿਚ ਕਿਸੇ ਹੋਰ ਨਾਲ ਲਿਫਟ ਸਾਂਝੀ ਨਹੀਂ ਕਰ ਸਕਦੇ। ਸਾਡੇ ਲਈ ਇਹ ਬਹੁਤ ਮੁਸ਼ਕਲ ਸੀ। ਸਾਡੇ ਲਈ ਇਹ ਹਜ਼ਮ ਕਰਨਾ ਬਹੁਤ ਮੁਸ਼ਕਲ ਸੀ।’
ਅਸ਼ਵਿਨ ਨੇ ਆਸਟਰੇਲੀਆ ਦੌਰੇ 'ਤੇ ਖੇਡੀ ਗਈ ਚਾਰ ਮੈਚਾਂ ਦੀ ਟੈਸਟ ਸੀਰੀਜ਼' ਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 12 ਵਿਕਟਾਂ ਲਈਆਂ। ਉਸ ਨੇ ਸਿਡਨੀ ਟੈਸਟ 'ਚ ਹਨੂਮਾ ਵਿਹਾਰੀ ਦੇ ਨਾਲ ਮਿਲਕੇ ਭਾਰਤ ਨੂੰ ਹਾਰ ਤੋਂ ਵੀ ਬਚਾਇਆ ਸੀ।