
ਰਿਆਨ ਪਰਾਗ (ਅਜੇਤੂ 56) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੀ ਬਦੌਲਤ ਰਾਜਸਥਾਨ ਰਾਇਲਜ਼ (ਆਰਆਰ) ਨੇ ਮੰਗਲਵਾਰ (26 ਅਪ੍ਰੈਲ) ਨੂੰ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ 29 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 8 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਜਵਾਬ 'ਚ ਬੈਂਗਲੁਰੂ ਦੀ ਟੀਮ 19.3 ਓਵਰਾਂ 'ਚ 115 ਦੌੜਾਂ 'ਤੇ ਆਲ ਆਊਟ ਹੋ ਗਈ।
ਇਸ ਰੋਮਾਂਚਕ ਜਿੱਤ ਦੇ ਨਾਲ ਹੀ ਰਾਜਸਥਾਨ ਨੇ ਅੰਕ ਸੂਚੀ 'ਚ ਵਾਧਾ ਕਰ ਲਿਆ ਹੈ। ਅੱਠ ਮੈਚਾਂ ਵਿੱਚ ਛੇਵੀਂ ਜਿੱਤ ਨਾਲ ਰਾਜਸਥਾਨ ਦੇ 12 ਅੰਕ ਹੋ ਗਏ ਹਨ ਅਤੇ ਟੀਮ ਤਾਲਿਕਾ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ। ਗੁਜਰਾਤ ਟਾਈਟਨਸ ਦੇ ਵੀ 12 ਅੰਕ ਹਨ ਪਰ ਰਾਜਸਥਾਨ ਦੀ ਰਨ ਰੇਟ ਉਨ੍ਹਾਂ ਤੋਂ ਕਾਫੀ ਬਿਹਤਰ ਹੈ।
ਬੰਗਲੌਰ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਨੌਵੇਂ ਮੈਚ 'ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 10 ਅੰਕਾਂ ਨਾਲ ਟੀਮ ਅੰਕ ਸੂਚੀ 'ਚ ਪੰਜਵੇਂ ਨੰਬਰ 'ਤੇ ਹੈ।