 
                                                    IPL 2022 'ਚ ਤਿੰਨ ਮੈਚ ਖੇਡ ਚੁੱਕੀ ਰਾਜਸਥਾਨ ਰਾਇਲਸ ਨੂੰ ਮੱਧ ਟੂਰਨਾਮੈਂਟ 'ਚ ਵੱਡਾ ਝਟਕਾ ਲੱਗਾ ਹੈ। ਜੀ ਹਾਂ, ਰਾਜਸਥਾਨ ਦੇ ਤੇਜ਼ ਗੇਂਦਬਾਜ਼ ਨਾਥਨ ਕੁਲਟਰ-ਨਾਈਲ ਹੈਮਸਟ੍ਰਿੰਗ ਦੀ ਸੱਟ ਕਾਰਨ ਪੂਰੇ ਸੀਜ਼ਨ ਲਈ ਬਾਹਰ ਹੋ ਗਏ ਹਨ। ਕੁਲਟਰ-ਨਾਈਲ ਦਾ ਬਾਹਰ ਹੋਣਾ ਸੰਜੂ ਸੈਮਸਨ ਲਈ ਵੱਡਾ ਝਟਕਾ ਹੈ ਕਿਉਂਕਿ ਉਹ ਨਾ ਸਿਰਫ ਗੇਂਦ ਨਾਲ ਚਾਰ ਓਵਰ ਕਰ ਸਕਦਾ ਸੀ, ਸਗੋਂ ਹੇਠਾਂ ਆ ਕੇ ਵੱਡੇ ਸ਼ਾੱਟ ਵੀ ਮਾਰ ਸਕਦਾ ਸੀ।
ਹਾਲਾਂਕਿ, ਰਾਜਸਥਾਨ ਨੇ ਅਜੇ ਕੁਲਟਰ ਨਾਈਲ ਦੀ ਰਿਪਲੇਸਮੇਂਟ ਦਾ ਐਲਾਨ ਨਹੀਂ ਕੀਤਾ ਹੈ। ਅਜਿਹੇ 'ਚ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਐਲਾਨ 'ਤੇ ਟਿਕੀਆਂ ਹੋਣਗੀਆਂ ਕਿ ਆਖਿਰਕਾਰ ਕੁਲਟਰ ਨਾਈਲ ਦੀ ਜਗ੍ਹਾ ਕਿਹੜਾ ਖਿਡਾਰੀ ਰਾਜਸਥਾਨ ਨਾਲ ਜੁੜਦਾ ਹੈ। ਆਈਪੀਐਲ ਮੈਗਾ ਨਿਲਾਮੀ 2022 ਵਿੱਚ, ਰਾਜਸਥਾਨ ਨੇ ਕੁਲਟਰ ਨਾਈਲ ਨੂੰ ਦੋ ਕਰੋੜ ਦੀ ਕੀਮਤ ਵਿੱਚ ਖਰੀਦਿਆ ਸੀ।
ਜੇਕਰ ਮੌਜੂਦਾ ਸੀਜ਼ਨ 'ਚ ਰਾਜਸਥਾਨ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ 'ਚ ਇਸ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਅੰਕ ਸੂਚੀ ਵਿੱਚ ਰਾਜਸਥਾਨ ਦੀ ਟੀਮ 3 ਮੈਚਾਂ ਵਿੱਚ ਦੋ ਜਿੱਤਾਂ ਅਤੇ ਇੱਕ ਹਾਰ ਨਾਲ ਪਹਿਲੇ ਸਥਾਨ ’ਤੇ ਹੈ। ਇਸ ਸੀਜ਼ਨ 'ਚ ਰਾਜਸਥਾਨ ਦੀ ਟੀਮ ਕਾਫੀ ਖਤਰਨਾਕ ਨਜ਼ਰ ਆ ਰਹੀ ਹੈ, ਚਾਹੇ ਉਹ ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ।
 
                         
                         
                                                 
                         
                         
                         
                        