
ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਬਣਨ ਤੋਂ ਬਾਅਦ ਕੇਐਲ ਰਾਹੁਲ ਇਕ ਅਲਗ ਹੀ ਖਿਡਾਰੀ ਨਜਰ ਆ ਰਹੇ ਹਨ. ਬੈਂਗਲੌਰ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 6ਵੇਂ ਮੁਕਾਬਲੇ ਵਿਚ ਉਹਨਾਂ ਨੇ ਤੂਫਾਨੀ ਸੈਂਕੜ੍ਹਾ ਲਗਾਉਂਦੇ ਹੋਏ ਇਤਿਹਾਸ ਰਚ ਦਿੱਤਾ. ਕਰਨਾਟਕ ਦੇ ਇਸ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਖਿਲਾਫ 69 ਗੇਂਦਾਂ ਵਿਚ 132* ਦੀ ਪਾਰੀ ਖੇਡੀ.
ਆਈਪੀਐਲ 2020 ਵਿਚ ਟੂਰਨਾਮੈਂਟ ਦੇ ਚੋਟੀ ਦੇ ਬੱਲੇਬਾਜ਼ਾਂ ਵਿਚੋਂ ਇਕ, ਰਾਹੁਲ ਨੇ ਆਰਸੀਬੀ ਦੇ ਗੇਂਦਬਾਜ਼ੀ ਨਾਲ ਖੇਡਦੇ ਹੋਏ ਤਾਬੜ੍ਹਤੋੜ ਬੱਲੇਬਾਜ਼ੀ ਕੀਤੀ. ਰਾਹੁਲ ਦੀ ਇਸ ਪਾਰੀ ਤੋਂ ਬਾਅਦ ਹਰ ਕੋੀ ਰਾਹੁਲ ਦੀ ਤਾਰੀਫ ਕਰ ਰਿਹਾ ਹੈ ਤੇ ਪੰਜਾਬ ਦੇ ਕਪਤਾਨ ਦੀ ਇਹ ਪਾਰੀ ਵਿਰੋਦੀ ਟੀਮਾਂ ਦੇ ਲਈ ਖਤਰੇ ਦੀ ਘੰਟੀ ਬਣ ਕੇ ਆਈ ਹੈ. ਕਿੰਗਜ਼ ਇਲੈਵਨ ਦਾ ਅਗਲਾ ਮੈਚ ਰਾਜਸਥਾਨ ਰਾਇਲਜ਼ (ਆਰਆਰ) ਨਾਲ ਹੈ. ਇਸ ਮੁਕਾਬਲੇ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਟਵੀਟ ਕੀਤਾ ਹੈ, ਜੋ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ ਕਿ ਅਗਲੇ ਮੈਚ ਵਿਚ ਰਾਜਸਥਾਨ ਦੀ ਟੀਮ ਰਾਹੁਲ ਤੋਂ ਡਰੀ ਹੋਈ ਹੈ ਅਤੇ ਰਾਹੁਲ ਉਹਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਹੋ ਸਕਦੇ ਹਨ.
ਰਾਹੁਲ ਦੀ ਸ਼ਲਾਘਾ ਕਰਦਿਆਂ, ਰਾਜਸਥਾਨ ਰਾਇਲਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਤੇ ਲਿਖਿਆ, “ਕੇ ਐਲ ਰਾਹੁਲ, ਸ਼ਾਨਦਾਰ ਪਾਰੀ (ਅਤੇ ਜਸ਼ਨ). ਲੱਗਦਾ ਹੈ ਕਿ ਤੁਹਾਨੂੰ ਅਗਲੇ ਮੈਚ ਵਿਚ ਆਰਾਮ ਕਰਨਾ ਚਾਹੀਦਾ ਹੈ”