Advertisement
Advertisement
Advertisement

'ਹੁਣ ਭਾਰਤ ਕਹੇਗਾ ਸਾਡੇ ਕੋਲ ਬਾਬਰ ਤੇ ਰਿਜ਼ਵਾਨ ਨਹੀਂ ਹੈ'- ਰਾਸ਼ਿਦ ਲਤੀਫ

ਇਸ ਸਾਲ ਟੀ-20 ਕ੍ਰਿਕਟ 'ਤੇ ਪਾਕਿਸਤਾਨ ਦਾ ਦਬਦਬਾ ਰਿਹਾ ਕਿਉਂਕਿ ਟੀਮ ਨੇ 29 'ਚੋਂ 20 ਮੈਚ ਜਿੱਤ ਕੇ ਨਾ ਸਿਰਫ ਵਿਰੋਧੀਆਂ ਨੂੰ ਹਰਾਇਆ ਸਗੋਂ ਇਕ ਤਰਫਾ ਅੰਦਾਜ਼ 'ਚ ਵੀ ਲਤਾੜਿਆ। ਪਾਕਿਸਤਾਨ ਦੀ ਇਸ ਕਾਮਯਾਬੀ ਪਿੱਛੇ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ

Shubham Yadav
By Shubham Yadav December 19, 2021 • 11:18 AM
Cricket Image for 'ਹੁਣ ਭਾਰਤ ਕਹੇਗਾ ਸਾਡੇ ਕੋਲ ਬਾਬਰ ਤੇ ਰਿਜ਼ਵਾਨ ਨਹੀਂ ਹੈ'- ਰਾਸ਼ਿਦ ਲਤੀਫ
Cricket Image for 'ਹੁਣ ਭਾਰਤ ਕਹੇਗਾ ਸਾਡੇ ਕੋਲ ਬਾਬਰ ਤੇ ਰਿਜ਼ਵਾਨ ਨਹੀਂ ਹੈ'- ਰਾਸ਼ਿਦ ਲਤੀਫ (Image Source: Google)
Advertisement

ਇਸ ਸਾਲ ਟੀ-20 ਕ੍ਰਿਕਟ 'ਤੇ ਪਾਕਿਸਤਾਨ ਦਾ ਦਬਦਬਾ ਰਿਹਾ ਕਿਉਂਕਿ ਟੀਮ ਨੇ 29 'ਚੋਂ 20 ਮੈਚ ਜਿੱਤ ਕੇ ਨਾ ਸਿਰਫ ਵਿਰੋਧੀਆਂ ਨੂੰ ਹਰਾਇਆ ਸਗੋਂ ਇਕ ਤਰਫਾ ਅੰਦਾਜ਼ 'ਚ ਵੀ ਲਤਾੜਿਆ। ਪਾਕਿਸਤਾਨ ਦੀ ਇਸ ਕਾਮਯਾਬੀ ਪਿੱਛੇ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਦੀ ਜੋੜੀ ਦਾ ਵੱਡਾ ਹੱਥ ਰਿਹਾ ਹੈ। ਦੋਵਾਂ ਨੇ 2021 ਵਿੱਚ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ ਅਤੇ ਕੁਝ ਵੱਡੇ ਰਿਕਾਰਡ ਵੀ ਆਪਣੇ ਨਾਂ ਕੀਤੇ।

ਰਿਜ਼ਵਾਨ ਨੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਅਵਿਸ਼ਵਾਸ਼ਯੋਗ ਰਫ਼ਤਾਰ ਨਾਲ ਦੌੜ੍ਹਾਂ ਬਣਾਈਆਂ। ਰਿਜ਼ਵਾਨ ਨੇ ਇਸ ਸਾਲ ਟੀ-20 'ਚ ਹੀ ਰਿਕਾਰਡਾਂ ਦੀ ਬਰਸਾਤ ਕੀਤੀ ਹੈ ਅਤੇ ਹੁਣ ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਬਾਬਰ ਅਤੇ ਰਿਜ਼ਵਾਨ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਪੀਟੀਵੀ ਸਪੋਰਟਸ 'ਤੇ ਇਕ ਵਾਰ ਫਿਰ ਟੀਮ ਇੰਡੀਆ 'ਤੇ ਨਿਸ਼ਾਨਾ ਸਾਧਿਆ ਹੈ।

Trending


ਪੀਟੀਵੀ ਸਪੋਰਟਸ 'ਤੇ ਬੋਲਦੇ ਹੋਏ, ਉਸਨੇ ਕਿਹਾ, "ਲਗਭਗ ਇੱਕ ਸਾਲ ਪਹਿਲਾਂ, ਅਸੀਂ ਕਿਹਾ ਸੀ ਕਿ ਪਾਕਿਸਤਾਨ ਕੋਲ ਵਿਰਾਟ ਕੋਹਲੀ, ਰੋਹਿਤ ਸ਼ਰਮਾ ਜਾਂ ਕੇਐਲ ਰਾਹੁਲ ਵਰਗੇ ਖਿਡਾਰੀ ਨਹੀਂ ਹਨ, ਖਾਸ ਕਰਕੇ ਟੀ-20 ਕ੍ਰਿਕਟ ਵਿੱਚ। ਪਰ ਮੈਨੂੰ ਲੱਗਦਾ ਹੈ ਕਿ ਕੁਝ ਸਮੇਂ ਬਾਅਦ ਭਾਰਤੀ ਵੀ ਕਹਿਣਗੇ ਕਿ ਸਾਡੇ ਕੋਲ ਰਿਜ਼ਵਾਨ ਅਤੇ ਬਾਬਰ ਵਰਗੇ ਖਿਡਾਰੀ ਨਹੀਂ ਹਨ।"

ਅੱਗੇ ਬੋਲਦੇ ਹੋਏ ਲਤੀਫ ਨੇ ਕਿਹਾ, "ਪਹਿਲਾਂ, ਸਾਨੂੰ ਬਾਬਰ ਅਤੇ ਰਿਜ਼ਵਾਨ ਦੀ ਸਕੋਰਿੰਗ ਰੇਟ 'ਤੇ ਵੀ ਇਤਰਾਜ਼ ਸੀ, ਪਰ ਇਹਨਾਂ ਦੋਵਾਂ ਨੇ ਆਪਣੀ ਪਾਰੀ ਨੂੰ ਤੇਜ਼ ਕਰਨਾ ਵੀ ਸਿੱਖਿਆ ਹੈ, ਜੋ ਕਿ ਤਾਰੀਫ ਦੇ ਯੋਗ ਹੈ।"


Cricket Scorecard

Advertisement
Advertisement