IPL 2020 : KXIP ਦੇ ਸਪਿਨਰ ਰਵੀ ਬਿਸ਼ਨੋਈ ਨੇ ਦੱਸਿਆ, ਚੇਨੱਈ ਦੇ ਖਿਲਾਫ ਮੈਚ ਤੋਂ ਪਹਿਲਾਂ ਕਿਵੇਂ ਦਾ ਹੈ ਡ੍ਰੈਸਿੰਗ ਰੂਮ ਦਾ ਮਾਹੌਲ
ਕਿੰਗਜ਼ ਇਲੈਵਨ ਪੰਜਾਬ ਦਾ ਲਗਾਤਾਰ ਜਿੱਤਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਰੁੱਕ ਗਿਆ. ਇੱਕ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵੀ ਪੰਜਾਬ ਦੀ ਟੀਮ ਮੈਚ ਹਾਰ ਗਈ. ਤੂਫਾਨੀ ਬੱਲੇਬਾਜ ਕ੍ਰਿਸ ਗੇਲ ਦੀ 99 ਦੌੜਾਂ ਦੀ ਪਾਰੀ ਦੇ ਚਲਦੇ ਰਾਜਸਥਾਨ

ਕਿੰਗਜ਼ ਇਲੈਵਨ ਪੰਜਾਬ ਦਾ ਲਗਾਤਾਰ ਜਿੱਤਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਰੁੱਕ ਗਿਆ. ਇੱਕ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵੀ ਪੰਜਾਬ ਦੀ ਟੀਮ ਮੈਚ ਹਾਰ ਗਈ. ਤੂਫਾਨੀ ਬੱਲੇਬਾਜ ਕ੍ਰਿਸ ਗੇਲ ਦੀ 99 ਦੌੜਾਂ ਦੀ ਪਾਰੀ ਦੇ ਚਲਦੇ ਰਾਜਸਥਾਨ ਖਿਲਾਫ ਪੰਜਾਬ ਨੇ 185 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਟੀਮ ਦੇ ਗੇਂਦਬਾਜ ਇਸ ਟੀਚੇ ਦਾ ਬਚਾਅ ਕਰਨ ਵਿਚ ਸਫਲ ਨਹੀਂ ਹੋ ਸਕੇ. ਹੁਣ ਪੰਜਾਬ ਦੇ ਸਾਹਮਣੇ ਚੇਨੱਈ ਸੁਪਰ ਕਿੰਗਜ ਦੀ ਚੁਣੌਤੀ ਹੈ ਅਤੇ ਜੇ ਪੰਜਾਬ ਇਹ ਮੁਕਾਬਲਾ ਜਿੱਤਦੀ ਹੈ ਤਾਂ ਉਹ ਪਲੇਆੱਫ ਵਿਚ ਖੇਡਦੇ ਹੋਏ ਨਜਰ ਆ ਸਕਦੇ ਹਨ.
ਇਸ ਮੈਚ ਤੋਂ ਪਹਿਲਾਂ ਟੀਮ ਨੂੰ ਫਿਰ ਤੋਂ ਇਕਜੁੱਟ ਹੋਣਾ ਪਵੇਗਾ ਅਤੇ ਟੀਮ ਦੇ ਯੁਵਾ ਸਪਿਨਰ ਰਵੀ ਬਿਸ਼ਨੋਈ ਨੇ ਵੀ ਇਹੀ ਕਿਹਾ ਹੈ ਕਿ ਟੀਮ ਆਪਣੇ ਆਖਰੀ ਮੁਕਾਬਲੇ ਵਿਚ ਆਪਣਾ ਸਭ ਕੁਝ ਝੋਂਕ ਦੇਵੇਗੀ.
Trending
ਰਵੀ ਬਿਸ਼ਨੋਈ ਨੇ ਚੇਨੱਈ ਦੇ ਖਿਲਾਫ ਮੈਚ ਤੋਂ ਪਹਿਲਾਂ ਕਿਹਾ, 'ਰਾਜਸਥਾਨ ਦੇ ਖਿਲਾਫ ਨਤੀਜਾ ਸਾਡੇ ਪੱਖ ਵਿਚ ਨਹੀਂ ਰਿਹਾ, ਪਰ ਹੁਣ ਸਾਡੇ ਹੱਥ ਵਿਚ ਇਹੀ ਹੈ ਕਿ ਅਸੀਂ ਆਪਣਾ ਆਖਰੀ ਮੈਚ ਚੰਗੀ ਤਰ੍ਹਾਂ ਖੇਡੀਏ ਅਤੇ ਚੰਗੀ ਤਰ੍ਹਾਂ ਜਿੱਤੀਏ ਤਾਂ ਕਿ ਸਾਡੀ ਪਲੇਆੱਫ ਖੇਡਣ ਦੀ ਉਮੀਦ ਬਣੀ ਰਹੇ.'
ਚੇਨੱਈ ਦੇ ਖਿਲਾਫ ਮੈਚ ਤੋਂ ਪਹਿਲਾਂ ਡ੍ਰੈਸਿੰਗ ਰੂਮ ਦੇ ਮਾਹੌਲ ਬਾਰੇ ਗੱਲ ਕਰਦਿਆਂ ਬਿਸ਼ਨੋਈ ਨੇ ਕਿਹਾ, 'ਡ੍ਰੈਸਿੰਗ ਰੂਮ ਦਾ ਮਾਹੌਲ ਬਿਲਕੁਲ ਠੀਕ ਹੈ. ਅਸੀਂ ਭਾਵੇਂ ਜਿੱਤੀਏ ਜਾਂ ਹਾਰੀਏ ਮਾਹੌਲ ਚੰਗਾ ਹੀ ਰਹਿੰਦਾ ਹੈ. ਸਾਨੂੰ ਪਤਾ ਹੈ ਕਿ ਅਸੀਂ ਚੰਗੀ ਕ੍ਰਿਕਟ ਖੇਡ ਰਹੇ ਹਾਂ. ਸਾਨੂੰ ਪਤਾ ਹੈ ਕਿ ਆਖਰੀ ਮੈਚ ਸਾਡੇ ਲਈ 'ਕਰੋ ਜਾਂ ਮਰੋ' ਵਰਗਾ ਹੈ. ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਮੈਚ ਜਿੱਤੀਏ.'
ਪੰਜਾਬ ਦੀ ਟੀਮ ਵਿਚ ਮਯੰਕ ਅਗਰਵਾਲ ਨੂੰ ਲੈ ਕੇ ਅਜੇ ਤੱਕ ਕੋਈ ਅਪਡੇਟ ਨਹੀਂ ਮਿਲੀਆ ਹੈ, ਪਰ ਕੇ ਐਲ ਰਾਹੁਲ ਦੀ ਟੀਮ ਚਾਹੇਗੀ ਕਿ ਉਹ ਇਸ ਅਹਿਮ ਮੈਚ ਵਿਚ ਟੀਮ ਦੀ ਪਲੇਇੰਗ ਇਲੈਵਨ ਵਿਚ ਸ਼ਾਮਲ ਹੋਣ. ਹਾਲਾਂਕਿ, ਪੰਜਾਬ ਲਈ ਇੱਕ ਪਾੱਜੀਟਿਵ ਇਹ ਹੈ ਕਿ ਕ੍ਰਿਸ ਗੇਲ ਸ਼ਾਨਦਾਰ ਫੌਰਮ ਵਿਚ ਨਜਰ ਆ ਰਹੇ ਹਨ ਅਤੇ ਜੇ ਉਹਨਾਂ ਦਾ ਬੱਲਾ ਚੇਨੱਈ ਦੇ ਖਿਲਾਫ ਵੀ ਚੱਲਿਆ ਤਾਂ ਚੇਨੱਈ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.