IPL 2020: SRH ਖਿਲਾਫ CSK ਨੂੰ ਮਿਲੀ ਹਾਰ, ਪਰ ਰਵਿੰਦਰ ਜਡੇਜਾ ਨੇ ਕੀਤਾ ਅਨੋਖਾ ਕਾਰਨਾਮਾ
ਦੁਬਈ ਵਿਚ ਖੇਡੇ ਗਏ ਆਈਪੀਐਲ 2020 ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ. ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 164 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਚੇਨਈ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ
ਦੁਬਈ ਵਿਚ ਖੇਡੇ ਗਏ ਆਈਪੀਐਲ 2020 ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ. ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 164 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਚੇਨਈ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਹੀ ਬਣਾ ਸਕੀ.
ਬੇਸ਼ਕ ਚੇਨਈ ਦੀ ਟੀਮ ਮੈਚ ਹਾਰ ਗਈ, ਪਰ ਟੀਮ ਦੇ ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਨੇ ਇਕ ਅਨੋਖਾ ਰਿਕਾਰਡ ਆਪਣੇ ਨਾਂ ਕਰ ਲਿਆ. ਜਡੇਜਾ ਨੇ 35 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ. ਇਸਦੇ ਨਾਲ ਹੀ ਉਹਨਾਂ ਨੇ ਆਈਪੀਐਲ ਵਿੱਚ ਆਪਣੀਆਂ 2000 ਦੌੜਾਂ ਪੂਰੀਆਂ ਕਰ ਲਈਆਂ.
Trending
ਇਸਦੇ ਨਾਲ ਹੀ, ਜਡੇਜਾ ਆਈਪੀਐਲ ਵਿੱਚ 2000 ਦੌੜ੍ਹਾਂ ਅਤੇ 100 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ. ਜਡੇਜਾ ਆਈਪੀਐਲ ਵਿਚ ਚੋਟੀ ਦੇ 10 ਵਿਕਟ ਲੈਣ ਵਾਲੇ ਖਿਡਾਰੀਆਂ ਵਿਚ ਵੀ ਸ਼ਾਮਲ ਹਨ ਅਤੇ ਉਨ੍ਹਾਂ ਦੇ ਨਾਮ 110 ਵਿਕਟਾਂ ਹਨ. ਹਾਲਾਂਕਿ ਇਸ ਸੀਜ਼ਨ ਵਿਚ ਉਹ ਇਕ ਵੀ ਵਿਕਟ ਨਹੀਂ ਲੈ ਸਕੇ ਹਨ.
ਤੁਹਾਨੂੰ ਦੱਸ ਦੇਈਏ ਕਿ ਇਹ ਉਹਨਾਂ ਦੇ ਆਈਪੀਐਲ ਦੇ ਨਾਲ ਨਾਲ ਟੀ -20 ਕਰੀਅਰ ਦਾ ਵੀ ਪਹਿਲਾ ਅਰਧ ਸੈਂਕੜਾ ਹੈ. ਇਸ ਫਾਰਮੈਟ ਵਿੱਚ ਉਹਨਾਂ ਨੇ 241 ਮੈਚਾਂ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ ਹੈ.
ਚੇਨਈ ਆਪਣਾ ਅਗਲਾ ਮੈਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਐਤਵਾਰ (4 ਅਕਤੂਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇਗੀ.