ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਕੀਤਾ ਜਾਏ ਵਨਡੇ ਅਤੇ ਟੀ -20 ਟੀਮ ਵਿਚ ਸ਼ਾਮਲ: ਬ੍ਰੈਡ ਹੌਗ
ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹੋਗ ਨੇ ਕਿਹਾ ਹੈ ਕਿ ਭਾਰਤੀ ਚੋਣਕਾਰਾਂ ਨੂੰ ਸੀਮਤ ਓਵਰਾਂ ਦੀ ਟੀਮ ਵਿਚ ਰਿਸ਼ਭ ਪੰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹੌਗ ਦਾ ਕਹਿਣਾ ਹੈ ਕਿ ਪੰਤ ਜਿਸ ਤਰ੍ਹਾੰ ਦੇ ਸ਼ੜਟ ਖੇਡਦਾ ਹੈ, ਉਸਨੂੰ ਗੇਂਦਬਾਜ਼ੀ ਕਰਨਾ
ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹੋਗ ਨੇ ਕਿਹਾ ਹੈ ਕਿ ਭਾਰਤੀ ਚੋਣਕਾਰਾਂ ਨੂੰ ਸੀਮਤ ਓਵਰਾਂ ਦੀ ਟੀਮ ਵਿਚ ਰਿਸ਼ਭ ਪੰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਹੌਗ ਦਾ ਕਹਿਣਾ ਹੈ ਕਿ ਪੰਤ ਜਿਸ ਤਰ੍ਹਾੰ ਦੇ ਸ਼ੜਟ ਖੇਡਦਾ ਹੈ, ਉਸਨੂੰ ਗੇਂਦਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ। ਹੌਗ ਨੇ ਆਪਣੇ ਯੂ-ਟਿਯੂਬ ਚੈਨਲ 'ਤੇ ਕਿਹਾ, ‘ਮੈਂ ਉਸ ਨੂੰ ਟੀਮ ਵਿਚ ਰਖਾਂਗਾ ਕਿਉਂਕਿ ਉਹ ਇਸ ਵੇਲੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਸਨੇ ਟੈਸਟ ਸੀਰੀਜ਼ ਵਿਚ ਦੋ ਮੈਚ ਜਿੱਤਣ ਵਾਲੀਆਂ ਪਾਰੀ ਖੇਡ ਕੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ। ਭਾਰਤ ਲਈ ਖੇਡਦੇ ਹੋਏ ਤੁਹਾਨੂੰ ਆਸਟਰੇਲੀਆਈ ਜ਼ਮੀਨ ਤੇ ਇਸ ਤੋਂ ਬਿਹਤਰ ਕੁਝ ਨਹੀਂ ਮਿਲ ਸਕਦਾ।’
Trending
ਹੋਗ ਨੇ ਅੱਗੇ ਕਿਹਾ, ‘ਮੈਂ ਉਸ ਨੂੰ ਅਈਅਰ ਦੀ ਜਗ੍ਹਾ ਟੀਮ ਵਿਚ ਰੱਖਾਂਗਾ। ਤੁਸੀਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਡੂੰਘਾਈ ਪੈਦਾ ਕਰਨ ਲਈ ਇਕ ਆਲਰਾਉੰਡਰ ਖੇਡਾ ਸਕਦੇ ਹੋ। ਉਸ ਨੂੰ ਅਈਅਰ ਜਾਂ ਸੰਜੂ ਸੈਮਸਨ ਦੀ ਜਗ੍ਹਾ ਟੀਮ ਵਿਚ ਹੋਣਾ ਚਾਹੀਦਾ ਹੈ।’
ਪੰਤ ਦੀ ਤਾਰੀਫ ਕਰਦੇ ਹੋਏ ਹੋਗ ਨੇ ਕਿਹਾ, ‘ਉਸ ਨੂੰ ਗੇਂਦਬਾਜ਼ੀ ਕਰਨਾ ਮੁਸ਼ਕਲ ਹੈ, ਕਿਉਂਕਿ ਉਹ ਬਹੁਤ ਸਾਰੇ ਸ਼ਾੱਟ ਖੇਡਦਾ ਹੈ ਜੋ ਬਾਕੀ ਬੱਲੇਬਾਜ਼ਾਂ ਨਾਲੋਂ ਵੱਖਰਾ ਹੁੰਦਾ ਹੈ। ਉਸਨੂੰ ਟੀਮ ਵਿੱਚ ਹੋਣਾ ਚਾਹੀਦਾ ਹੈ।’
ਉਸ ਨੇ ਕਿਹਾ, “ਜਦੋਂ ਕੋਹਲੀ ਕਪਤਾਨ ਹੁੰਦਾ ਹੈ ਤਾਂ ਉਹ ਚੰਗੀ ਬੱਲੇਬਾਜ਼ੀ ਕਰਦਾ ਹੈ। ਮੈਨੂੰ ਲਗਦਾ ਹੈ ਕਿ ਜੇ ਤੁਸੀਂ ਉਨ੍ਹਾਂ ਨੂੰ ਹਟਾ ਦਿੰਦੇ ਹੋ ਤਾਂ ਇਹ ਭਾਰਤੀ ਟੀਮ ਦੇ ਵਾਤਾਵਰਣ ਨੂੰ ਪ੍ਰਭਾਵਤ ਕਰੇਗਾ। ਇਹ ਕੋਹਲੀ ਦੀ ਬੱਲੇਬਾਜ਼ੀ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ।