IPL 2020: ਰੋਹਿਤ ਸ਼ਰਮਾ ਨੇ ਦੱਸੇ 3 ਖਿਡਾਰੀਆਂ ਦੇ ਨਾਂ, ਜੋ ਲੈ ਸਕਦੇ ਹਨ ਲਸਿਥ ਮਲਿੰਗਾ ਦੀ ਜਗ੍ਹਾ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੁਬੂਲ ਕੀਤਾ ਹੈ ਕਿ ਉਹਨਾਂ ਦੀ ਟੀਮ ਨੂੰ ਆਉਣ ਵਾਲੇ ਆਈਪੀਐਲ ਸੀਜ਼ਨ ਵਿਚ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਕਮੀ ਮਹਿਸੂਸ ਹੋਵੇਗੀ. ਇਸ ਵਾਰ ਦਾ ਆਈਪੀਐਲ ਕੋਵਿਡ-19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (UAE) ਵਿਚ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੁਬੂਲ ਕੀਤਾ ਹੈ ਕਿ ਉਹਨਾਂ ਦੀ ਟੀਮ ਨੂੰ ਆਉਣ ਵਾਲੇ ਆਈਪੀਐਲ ਸੀਜ਼ਨ ਵਿਚ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਕਮੀ ਮਹਿਸੂਸ ਹੋਵੇਗੀ. ਇਸ ਵਾਰ ਦਾ ਆਈਪੀਐਲ ਕੋਵਿਡ-19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (UAE) ਵਿਚ ਖੇਡਿਆ ਜਾ ਰਿਹਾ ਹੈ ਅਤੇ ਇਸ ਸੀਜ਼ਨ ਦਾ ਪਹਿਲਾ ਮੈਚ 19 ਸਤੰਬਰ ਨੂੰ ਮੌਜੂਦਾ ਚੈਂਪਿਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਏਗਾ. ਤੁਹਾਨੂੰ ਦੱਸ ਦੇਈਏ ਕਿ ਮਲਿੰਗਾ ਨੇ ਪਾਰਿਵਾਰਿਕ ਕਾਰਨਾਂ ਦੇ ਚਲਦੇ ਆਈਪੀਐਲ ਦੇ ਇਸ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ.
ਰੋਹਿਤ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਮਲਿੰਗਾ ਦੀ ਕਮੀ ਨੂੰ ਪੂਰਾ ਕਰਨਾ ਸੌਖਾ ਨਹੀਂ ਹੋਵੇਗਾ। ਉਹਨਾਂ ਨੇ ਮੁੰਬਈ ਇੰਡੀਅਨਜ਼ ਅਤੇ ਸ੍ਰੀਲੰਕਾ ਲਈ ਜੋ ਕੀਤਾ ਹੈ ਉਹ ਸ਼ਾਨਦਾਰ ਹੈ। ਉਹ ਮੁੰਬਈ ਲਈ ਮੈਚ ਜਿੱਤਣ ਵਾਲਾ ਖਿਡਾਰੀ ਰਹੇ ਹਨ। ਮੈਂ ਇਹ ਕਈ ਵਾਰ ਕਿਹਾ ਹੈ ਕਿ ਜਦੋਂ ਵੀ ਅਸੀਂ ਮੁਸ਼ਕਲ ਸਥਿਤੀ ਵਿਚ ਹੁੰਦੇ ਹਾਂ ਤਾਂ ਮਲਿੰਗਾ ਸਾਨੂੰ ਉਸ ਸਥਿਤੀ ਤੋਂ ਬਾਹਰ ਲੈਕੇ ਜਾਂਦਾ ਹੈ.”
Trending
ਮਲਿੰਗਾ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਹਨ। ਉਹਨਾਂ ਨੇ 122 ਮੈਚਾਂ ਵਿੱਚ 170 ਵਿਕਟਾਂ ਹਾਸਲ ਕੀਤੀਆਂ ਹਨ।
ਰੋਹਿਤ ਨੇ ਕਿਹਾ, “ਮਾਨੂੰ ਉਹਨਾਂ ਦੇ ਤਜ਼ਰਬੇ ਦੀ ਕਮੀ ਖਲੇਗੀ। ਸਾਡੇ ਕੋਲ ਨਾਥਨ ਕੁਲਟਰ ਨਾਈਲ, ਜੇਮਸ ਪੈਟੀਂਸਨ, ਧਵਲ ਕੁਲਕਰਨੀ, ਮੋਹਸਿਨ ਖਾਨ ਹਨ। ਅਸੀਂ ਮਲਿੰਗਾ ਦੀ ਕਮੀ ਨੂੰ ਪੂਰਾ ਕਰਨ ਲਈ ਇਨ੍ਹਾਂ ਲੋਕਾਂ ਵੱਲ ਦੇਖ ਰਹੇ ਹਾਂ। ਪਰ ਉਹਨਾਂ ਨੇ ਮੁੰਬਈ ਲਈ ਜੋ ਕੀਤਾ ਹੈ ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।”
ਉਹਨਾਂ ਨੇ ਕਿਹਾ, “ਸਾਨੂੰ ਉਹਨਾਂ ਦੇ ਵਿਕਲਪ ਨੂੰ ਵੇਖਦਿਆਂ ਉਹਨਾਂ ਵਰਗੇ ਖਿਡਾਰੀਆਂ ਨੂੰ ਇਕ ਪਾਸੇ ਰੱਖਣਾ ਪਏਗਾ। ਪਰ ਇਹ ਮਹੱਤਵਪੂਰਨ ਹੈ ਕਿ ਫਾਈਨਲ -11 ਵਿਚ ਉਸ ਦੀ ਜਗ੍ਹਾ ਆਉਣ ਵਾਲੇ ਖਿਡਾਰੀ ਬਿਨਾਂ ਕਿਸੇ ਦਬਾਅ ਦੇ ਆਉਣ. ਉਨ੍ਹਾਂ ਖਿਡਾਰੀਆਂ ਲਈ ਜੋ ਪਹਿਲਾਂ ਵੀ ਇੱਥੇ ਖੇਡ ਚੁੱਕੇ ਹਨ, ਉਨ੍ਹਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣਾ ਤਜ਼ਰਬਾ ਉਨ੍ਹਾਂ ਖਿਡਾਰੀਆਂ ਨਾਲ ਸਾਂਝਾ ਕਰਨ ਜੋ ਇਥੇ ਨਹੀਂ ਖੇਡੇ। ਟੀਮ ਵਿਚ ਕਮਿਉਨਿਕੇਸ਼ਨ ਵੱਡੀ ਭੂਮਿਕਾ ਨਿਭਾਏਗਾ।"