ਆਈਪੀਐਲ ਵਿੱਚ ਹਿੱਟਮੈਨ ਦੇ ਨਾਮ ਦਰਜ ਹੋਇਆ ਛੱਕਿਆਂ ਦਾ ਰਿਕਾਰਡ, ਵਿਰਾਟ ਅਤੇ ਧੋਨੀ ਨੇ ਪਿੱਛੇ ਛੱਡ ਕੇ ਬਣਾਇਆ ਰਿਕਾਰਡ
ਰੋਹਿਤ ਸ਼ਰਮਾ ਅਜੇ ਤਕ ਆਈਪੀਐਲ 2021 ਵਿਚ ਕੋਈ ਵੀ ਵੱਡੀ ਪਾਰੀ ਖੇਡਣ ਵਿਚ ਸਫਲ ਨਹੀਂ ਹੋਏ ਹਨ ਪਰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡੇ ਜਾ ਰਹੇ ਮੈਚ ਵਿਚ ਉਸ ਨੇ ਇਕ ਵੱਡਾ ਰਿਕਾਰਡ ਜ਼ਰੂਰ ਬਣਾਇਆ ਹੈ। ਰੋਹਿਤ ਸ਼ਰਮਾ ਆਈਪੀਐਲ ਦੇ ਇਤਿਹਾਸ ਵਿੱਚ ਸਭ
ਰੋਹਿਤ ਸ਼ਰਮਾ ਅਜੇ ਤਕ ਆਈਪੀਐਲ 2021 ਵਿਚ ਕੋਈ ਵੀ ਵੱਡੀ ਪਾਰੀ ਖੇਡਣ ਵਿਚ ਸਫਲ ਨਹੀਂ ਹੋਏ ਹਨ ਪਰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡੇ ਜਾ ਰਹੇ ਮੈਚ ਵਿਚ ਉਸ ਨੇ ਇਕ ਵੱਡਾ ਰਿਕਾਰਡ ਜ਼ਰੂਰ ਬਣਾਇਆ ਹੈ। ਰੋਹਿਤ ਸ਼ਰਮਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਬਣ ਗਏ ਹਨ।
ਰੋਹਿਤ ਨੇ ਹੁਣ ਤਕ ਆਈਪੀਐਲ ਵਿੱਚ 217 ਛੱਕੇ ਲਗਾਏ ਹਨ ਅਤੇ ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ ਇਹ ਸਭ ਤੋਂ ਵੱਧ ਛੱਕੇ ਹਨ। ਰੋਹਿਤ ਨੇ ਐਮਐਸ ਧੋਨੀ ਦੇ ਰਿਕਾਰਡ ਨੂੰ ਪਛਾੜ ਕੇ ਇਹ ਰਿਕਾਰਡ ਹਾਸਲ ਕੀਤਾ ਹੈ।
Trending
ਐਮਐਸ ਧੋਨੀ ਨੇ ਆਈਪੀਐਲ ਵਿੱਚ ਹੁਣ ਤੱਕ 216 ਛੱਕੇ ਲਗਾਏ ਹਨ। ਧੋਨੀ ਤੋਂ ਇਲਾਵਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ 201 ਅਤੇ ਚੇਨਈ ਸੁਪਰ ਕਿੰਗਜ਼ ਦੇ ਭਰੋਸੇਮੰਦ ਬੱਲੇਬਾਜ਼ ਸੁਰੇਸ਼ ਰੈਨਾ ਨੇ 198 ਛੱਕੇ ਲਗਾਏ ਹਨ। ਇਸਦੇ ਨਾਲ ਹੀ ਰੋਹਿਤ ਆਈਪੀਐਲ ਵਿੱਚ ਕਪਤਾਨ ਵਜੋਂ 4000 ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਬਣ ਗਿਆ ਹੈ।
ਇਸ ਦੇ ਨਾਲ ਹੀ, ਜੇ ਇਸ ਮੈਚ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਨੇ ਹੈਦਰਾਬਾਦ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਤਾਜ਼ਾ ਖ਼ਬਰਾਂ ਲਿਖੇ ਜਾਣ ਤੱਕ ਪਾਵਰਪਲੇ ਵਿਚ ਰੋਹਿਤ ਅਤੇ ਡੀ ਕਾੱਕ ਨੇ ਉਹਨਾਂ ਸ਼ਾਨਦਰਾ ਸ਼ੁਰੂਆਤ ਦਿੱਤੀ ਹੈ।