IND VS AUS: ਰੋਹਿਤ ਸ਼ਰਮਾ ਦੇ ਪਿਤਾ ਸੀ ਕੋਰੋਨਾ ਨਾਲ ਪੀੜਿਤ, ਇਸ ਲਈ ਆਸਟ੍ਰੇਲੀਆ ਦੌਰੇ ਤੇ ਨਹੀਂ ਗਏ 'ਹਿੱਟਮੈਨ'
ਆਈਪੀਐਲ ਸੀਜਨ 13 ਦੇ ਬਾਅਦ ਟੀਮ ਇੰਡੀਆ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਯੂਏਈ ਤੋਂ ਆਸਟ੍ਰੇਲੀਆ ਨਾ ਜਾਣ ਦੀ ਬਜਾਏ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਸੀ. ਰੋਹਿਤ ਸ਼ਰਮਾ ਆਸਟ੍ਰੇਲੀਆ ਦੇ ਖਿਲਾਫ ਵਨਡੇ ਅਤੇ ਟੀ 20 ਸੀਰੀਜ ਵਿਚ ਟੀਮ ਦਾ

ਆਈਪੀਐਲ ਸੀਜਨ 13 ਦੇ ਬਾਅਦ ਟੀਮ ਇੰਡੀਆ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਯੂਏਈ ਤੋਂ ਆਸਟ੍ਰੇਲੀਆ ਨਾ ਜਾਣ ਦੀ ਬਜਾਏ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਸੀ. ਰੋਹਿਤ ਸ਼ਰਮਾ ਆਸਟ੍ਰੇਲੀਆ ਦੇ ਖਿਲਾਫ ਵਨਡੇ ਅਤੇ ਟੀ 20 ਸੀਰੀਜ ਵਿਚ ਟੀਮ ਦਾ ਹਿੱਸਾ ਨਹੀਂ ਸੀ ਪਰ ਉਹਨਾਂ ਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ. ਹੁਣ ਰੋਹਿਤ ਸ਼ਰਮਾ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਦੋ ਟੈਸਟ ਮੈਚਾਂ ਵਿਚੋਂ ਵੀ ਬਾਹਰ ਹੋ ਗਏ ਹਨ.
ਜੇਕਰ ਰੋਹਿਤ ਸ਼ਰਮਾ ਯੂਏਈ ਤੋਂ ਭਾਰਤ ਆਉਣ ਦੀ ਬਜਾਏ ਆਸਟ੍ਰੇਲੀਆ ਚਲੇ ਜਾਂਦੇ ਅਤੇ ਉੱਥੇ ਰਿਹੈਬ ਕਰਦੇ ਤਾਂ ਉਹ ਪੂਰੀ ਟੈਸਟ ਸੀਰੀਜ ਵਿਚ ਖੇਡਦੇ ਹੋਏ ਨਜਰ ਆ ਸਕਦੇ ਸੀ. ਰੋਹਿਤ ਨੂੰ ਇਸ ਫੈਸਲੇ ਦੇ ਚਲਦੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ. ਫਿਲਹਾਲ ਮਿਲ ਰਹੀਆਂ ਖਬਰਾਂ ਦੇ ਮੁਤਾਬਿਕ ਰੋਹਿਤ ਦੀ ਆਲੋਚਨਾ ਕਰਨਾ ਗਲਤ ਹੋਵੇਗਾ. ਰੋਹਿਤ ਦੇ ਭਾਰਤ ਵਾਪਸ ਪਰਤਣ ਦਾ ਫੈਸਲਾ ਉਹਨਾਂ ਦੀ ਸੱਟ ਜਾਂ ਪ੍ਰਤਿਬੱਧਤਾ ਨਹੀਂ ਬਲਕਿ ਕੁਝ ਹੋਰ ਹੀ ਹੈ.
Trending
ਕ੍ਰਿਕਟ ਪੱਤਰਕਾਰ ਬੋਰਿਆ ਮਜੂਮਦਾਰ ਦੇ ਅਨੁਸਾਰ, ਰੋਹਿਤ ਨੇ ਆਈਪੀਐਲ ਤੋਂ ਬਾਅਦ ਭਾਰਤ ਵਾਪਸ ਪਰਤਣ ਦਾ ਫੈਸਲਾ ਇਸ ਲਈ ਲਿਆ ਸੀ ਕਿਉਂਕਿ ਉਹਨਾਂ ਦੇ ਪਿਤਾ ਕੋਰੋਨਾ ਵਾਇਰਸ ਨਾਲ ਪੀੜਿਤ ਸਨ. ਸਪੋਰਟਸ ਟੁਡੇ ਨਾਲ ਗੱਲਬਾਤ ਦੇ ਦੌਰਾਨ ਮਜੂਮਦਾਰ ਨੇ ਕਿਹਾ, 'ਰੋਹਿਤ ਨੇ ਟੀਮ ਇੰਡੀਆ ਦੇ ਨਾਲ ਆਸਟ੍ਰੇਲੀਆ ਦੇ ਲਈ ਯਾਤਰਾ ਇਸ ਲਈ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਪਿਤਾ ਕੋਰੋਨਾ ਵਾਇਰਸ ਨਾਲ ਪੀੜਿਤ ਸਨ. ਇਹੀ ਸੱਚਾਈ ਹੈ.'
ਬੋਰਿਆ ਮਜੂਮਦਾਰ ਨੇ ਅੱਗੇ ਕਿਹਾ, 'ਜੇ ਰੋਹਿਤ ਸ਼ਰਮਾ ਰੈਡ ਬਾੱਲ ਕ੍ਰਿਕਟ ਖੇਡਣਾ ਨਹੀਂ ਚਾਹੁੰਦੇ ਸੀ ਤਾਂ ਉਹਨਾਂ ਕੋਲ ਐਨਸੀਏ ਵਿਚ ਜਾ ਕੇ ਖੁੱਦ ਤੇ ਕੰਮ ਕਰਨ ਦਾ ਕੋਈ ਕਾਰਨ ਨਹੀਂ ਸੀ. ਉਹ ਬੜੀ ਆਸਾਨੀ ਨਾਲ ਪਤਨੀ ਰਿਤਿਕਾ ਅਤੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਦੇ ਸੀ. ਇਸ ਲਈ ਇਹ ਕਹਿਣ ਦਾ ਕੋਈ ਕਾਰਨ ਨਹੀਂ ਹੈ ਕਿ ਰੋਹਿਤ ਸ਼ਰਮਾ ਟੈਸਟ ਸੀਰੀਜ ਨਹੀਂ ਖੇਡਣਾ ਚਾਹੁੰਦੇ ਸੀ.'