
ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਤਿੰਨ ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਪਰ ਇਸ ਵੱਡੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨਾਖੁਸ਼ ਨਜ਼ਰ ਆ ਰਿਹਾ ਹੈ।
ਸਚਿਨ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਇੰਗਲੈਂਡ ਅਤੇ ਨਿਉਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਬਾਰੇ ਸਵਾਲ ਖੜੇ ਕੀਤੇ ਹਨ। ਸਚਿਨ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਟੈਸਟ ਮੈਚਾਂ ਦੀ ਲੜੀ ਡਬਲਯੂਟੀਸੀ ਦੇ ਫਾਈਨਲ ਤੋਂ ਬਾਅਦ ਆਯੋਜਿਤ ਕੀਤੀ ਜਾਣੀ ਚਾਹੀਦੀ ਸੀ।
ਟਾਈਮਜ਼ ਆਫ ਇੰਡੀਆ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਮਾਸਟਰ ਬਲਾਸਟਰ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਨਿਉਜੀਲੈਂਡ ਅਤੇ ਇੰਗਲੈਂਡ ਦੀ ਲੜੀ ਦੇ ਸ਼ੈਡਯੂਲ ਦਾ ਫੈਸਲਾ ਕਦੋਂ ਹੋਇਆ ਸੀ। ਮੇਰਾ ਮੰਨਣਾ ਹੈ ਕਿ ਇਹ ਪਹਿਲਾਂ ਤੋਂ ਤੈਅ ਹੋ ਚੁੱਕਾ ਸੀ ਅਤੇ ਨਿਉਜ਼ੀਲੈਂਡ ਦੀ ਟੀਮ ਫਾਈਨਲ ਵਿਚ ਬਾਅਦ ਵਿਚ ਪਹੁੰਚੀ, ਸ਼ਾਇਦ ਇਹ ਇਤਫ਼ਾਕ ਹੈ। ਕਿਉਂਕਿ ਇਸ ਲੜੀ ਨੂੰ ਡਬਲਯੂਟੀਸੀ ਵਿੱਚ ਗਿਣਿਆ ਨਹੀਂ ਜਾਣਾ ਸੀ। ਇਸ ਲਈ, ਸ਼ਾਇਦ ਪਹਿਲਾਂ ਡਬਲਯੂਟੀਸੀ ਦਾ ਫਾਈਨਲ ਅਤੇ ਫਿਰ ਇਹ ਸੀਰੀਜ਼ ਆਯੋਜਿਤ ਕੀਤੀ ਜਾ ਸਕਦੀ ਸੀ।"