
ਓਮਾਨ 'ਚ ਚੱਲ ਰਹੀ ਲੀਜੈਂਡ ਲੀਗ ਕ੍ਰਿਕਟ 'ਚ ਇੰਗਲੈਂਡ ਦੇ ਦਿੱਗਜ ਕ੍ਰਿਕਟਰ ਕੇਵਿਨ ਪੀਟਰਸਨ ਦਾ ਬੱਲਾ ਜ਼ਬਰਦਸਤ ਧਮਾਕਾ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੂੰ ਆਈਪੀਐੱਲ 'ਚ ਦੁਬਾਰਾ ਖੇਡਣ ਦਾ ਆਫਰ ਵੀ ਮਿਲ ਰਿਹਾ ਹੈ। ਪੀਟਰਸਨ ਨੇ ਦੋ ਦਿਨ ਪਹਿਲਾਂ ਏਸ਼ੀਆ ਲਾਇਨਜ਼ ਖਿਲਾਫ 38 ਗੇਂਦਾਂ 'ਤੇ 86 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।
ਉਸ ਨੇ ਇਸ ਪਾਰੀ ਦੌਰਾਨ ਚੌਕੇ ਅਤੇ ਛੱਕਿਆਂ ਦੀ ਭਾਰੀ ਬਰਸਾਤ ਕੀਤੀ ਸੀ ਅਤੇ ਇਸ ਪਾਰੀ ਦਾ ਇੱਕ ਵੀਡੀਓ ਵੀ ਟਵਿੱਟਰ 'ਤੇ ਸਾਂਝਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਸ਼੍ਰੀਵਤਸ ਗੋਸਵਾਮੀ ਨੇ ਆਈਪੀਐੱਲ ਵਿੱਚ ਦੁਬਾਰਾ ਖੇਡਣ ਦਾ ਸੱਦਾ ਦਿੱਤਾ ਸੀ।
ਹੈਦਰਾਬਾਦ ਦੇ ਸਾਬਕਾ ਵਿਕਟਕੀਪਰ ਨੇ ਲਿਖਿਆ, 'ਦੋਸਤ ਤੂੰ ਆਈਪੀਐੱਲ 'ਚ ਵਾਪਸ ਆ।' ਇਸ ਤੋਂ ਬਾਅਦ ਸਾਬਕਾ ਇੰਗਲਿਸ਼ ਕ੍ਰਿਕਟਰ ਨੇ ਇਸ ਦਾ ਮਜ਼ਾਕੀਆ ਜਵਾਬ ਦਿੱਤਾ ਅਤੇ ਲਿਖਿਆ, 'ਮੈਨੂੰ ਬਹੁਤ ਮਹਿੰਗਾ ਅਤੇ ਹੋ ਸਕਦਾ ਹੈ ਕਿ ਅੰਤ ਵਿੱਚ ਲੀਗ ਦਾ ਚੋਟੀ ਦਾ ਸਕੋਰਰ ਵੀ ਰਹਾਂ। ਇਸ ਲਈ ਇਹ ਅੱਜ ਦੇ ਸਾਰੇ ਆਧੁਨਿਕ ਖਿਡਾਰੀਆਂ ਲਈ ਬਹੁਤ ਸ਼ਰਮਨਾਕ ਹੋਵੇਗਾ।'
I’d be too expensive and would probably end up being the top scorer in the league. It would embarrass all the modern day players!
— Kevin Pietersen (@KP24) January 27, 2022