
ਨਿਉਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਦਿੱਲੀ ਕੈਪਿਟਲਸ ਖਿਲਾਫ ਖੇਡੇ ਗਏ ਮੁਕਾਬਲੇ ਵਿਚ ਸਨਰਾਈਜ਼ਰਸ ਹੈਦਰਾਬਾਦ ਲਈ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡਿਆ. ਉਹ ਹੈਦਰਾਬਾਦ ਲਈ ਪਹਿਲੇ ਦੋ ਮੈਚਾਂ ਵਿਚ ਟੀਮ ਦਾ ਹਿੱਸਾ ਨਹੀਂ ਸੀ, ਪਰ ਦਿੱਲੀ ਕੈਪੀਟਲਸ ਵਿਰੁੱਧ ਚੱਲ ਰਹੇ ਮੈਚ ਵਿਚ ਉਹਨਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਨੇ 26 ਗੇਂਦਾਂ ਵਿਚ 41 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਅਤੇ ਟੀਮ ਨੂੰ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਵਿਚ 162 ਦੇ ਸਕੋਰ ਤਕ ਪਹੁੰਚਣ ਵਿਚ ਮਦਦ ਕੀਤੀ.
ਸਨਰਾਈਜ਼ਰਜ਼ ਹੈਦਰਾਬਾਦ ਦੇ162 ਦੌੜਾਂ ਦੇ ਜਵਾਬ ਵਿਚ ਦਿੱਲੀ ਕੈਪਿਟਲਸ ਨੇ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਹੀ ਬਣਾਈਆਂ ਅਤੇ ਟੀਮ ਨੂੰ 15 ਦੌੜ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ.
ਹੈਦਰਾਬਾਦ ਦੀ ਪਾਰੀ ਦੌਰਾਨ ਕੇਨ ਵਿਲੀਅਮਸਨ ਦੁਆਰਾ ਖੇਡਿਆ ਗਿਆ ਇਕ ਹੈਲੀਕਾਪਟਰ ਸ਼ਾੱਟ ਚਰਚਾ ਦਾ ਵਿਸ਼ਾ ਰਿਹਾ. ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕਟ ਜਗਤ ਵਿੱਚ ਹੈਲੀਕਾਪਟਰ ਸ਼ਾਟ ਖੇਡਣ ਲਈ ਮਸ਼ਹੂਰ ਸੀ ਅਤੇ ਇਸ ਸ਼ਾੱਟ ਦੇ ਜ਼ਰੀਏ ਉਹਨਾਂ ਨੇ ਕਈ ਲੰਬੇ-ਲੰਬੇ ਛੱਕੇ ਲਗਾਏ ਹਨ. ਬਾਅਦ ਵਿੱਚ ਇਹ ਸ਼ਾੱਟ ਕਾਫੀ ਮਸ਼ਹੁਰ ਹੋ ਗਿਆ ਅਤੇ ਵਿਸ਼ਵ ਕ੍ਰਿਕਟ ਦੇ ਕਈ ਬੱਲੇਬਾਜ਼ ਇਸ ਸ਼ਾੱਟ ਨੂੰ ਖੇਡਣ ਲੱਗ ਪਏ. ਡੇਵਿਡ ਵਾਰਨਰ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਰਾਸ਼ਿਦ ਖਾਨ ਅਤੇ ਹੋਰ ਬਹੁਤ ਸਾਰੇ ਬੱਲੇਬਾਜ਼ਾਂ ਨੂੰ ਇਹ ਸ਼ਾੱਟ ਖੇਡਦੇ ਹੋਏ ਦੇਖਿਆ ਗਿਆ ਹੈ.