T20 ਵਿਸ਼ਵ ਕੱਪ: ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਹਰਾਇਆ, ਵਿਸ਼ਵ ਕੱਪ 'ਚੋਂ ਬਾਹਰ ਹੋਈ ਡਿਫੈਂਡਿੰਗ ਚੈਂਪੀਅਨ
ਆਈਸੀਸੀ ਟੀ-20 ਵਿਸ਼ਵ ਕੱਪ ਦੇ 35ਵੇਂ ਮੈਚ ਵਿੱਚ ਵੈਸਟਇੰਡੀਜ਼ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਇਆ ਜਿੱਥੇ ਲੰਕਾ ਟੀਮ ਨੇ ਕੀਰੋਨ ਪੋਲਾਰਡ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ...
ਆਈਸੀਸੀ ਟੀ-20 ਵਿਸ਼ਵ ਕੱਪ ਦੇ 35ਵੇਂ ਮੈਚ ਵਿੱਚ ਵੈਸਟਇੰਡੀਜ਼ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਇਆ ਜਿੱਥੇ ਲੰਕਾ ਟੀਮ ਨੇ ਕੀਰੋਨ ਪੋਲਾਰਡ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਬਣਾਈਆਂ।
190 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਹੀ ਬਣਾ ਸਕੀ ਅਤੇ ਮੈਚ 'ਚ 20 ਦੌੜਾਂ ਨਾਲ ਪਿੱਛੇ ਰਹਿ ਗਈ। ਇਸ ਹਾਰ ਨਾਲ ਵੈਸਟਇੰਡੀਜ਼ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।
Trending
190 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਪੰਜ ਗੇਂਦਾਂ ਵਿੱਚ ਸਿਰਫ਼ ਇੱਕ ਦੌੜ ਹੀ ਬਣਾ ਸਕਿਆ ਜਦਕਿ ਏਵਿਨ ਲੁਈਸ ਵੀ ਅੱਠ ਦੌੜਾਂ ਬਣਾ ਕੇ ਆਊਟ ਹੋ ਗਿਆ। ਹੇਟਮਾਇਰ ਤੋਂ ਇਲਾਵਾ ਨਿਕੋਲਸ ਪੂਰਨ ਨੇ 34 ਗੇਂਦਾਂ ਵਿੱਚ 46 ਦੌੜਾਂ ਬਣਾ ਕੇ ਸ੍ਰੀਲੰਕਾ ਦੇ ਗੇਂਦਬਾਜ਼ਾਂ ਦਾ ਕੁਝ ਹੱਦ ਤੱਕ ਸਾਹਮਣਾ ਕੀਤਾ।
ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਨਹੀਂ ਖੇਡ ਸਕਿਆ ਅਤੇ 'ਡਿਫੈਂਡਿੰਗ ਚੈਂਪੀਅਨ' ਨੂੰ ਹਾਰ ਕੇ ਵਿਸ਼ਵ ਕੱਪ ਤੋਂ ਬਾਹਰ ਹੋਣਾ ਪਿਆ। ਸ੍ਰੀਲੰਕਾ ਲਈ ਅਸਲੰਕਾ ਨੇ 41 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਅਸਲੰਕਾ ਨੇ 33 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।