
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਦੀ ਸ਼ੁਰੂਆਤ 19 ਸਤੰਬਰ ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ ਅਤੇ ਡਿਫੈੰਡਿਂਗ ਚੈਂਪੀਅਨ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਪਲੇਆਫ ਸਮੇਤ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਦੇ ਮੈਦਾਨਾਂ ਵਿੱਚ ਕੁੱਲ 60 ਮੈਚ ਖੇਡੇ ਜਾਣਗੇ।
ਆਈਪੀਐਲ ਦੇ ਪ੍ਰਸਾਰਣ ਪਾਰਟਨਰ ਸਟਾਰ ਸਪੋਰਟਸ ਨੇ ਇਸ ਸੀਜ਼ਨ ਲਈ ਆਪਣੀ ਅੰਗਰੇਜ਼ੀ ਅਤੇ ਹਿੰਦੀ ਕੁਮੈਂਟੇਟਰ ਟੀਮ ਦੇ ਮੈਂਬਰਾਂ ਦੇ ਨਾਵਾਂ ਦੀ ਘੋਸ਼ਣਾ ਕਰ ਦਿੱਤੀ ਹੈ. 12 ਸਤੰਬਰ ਨੂੰ, ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਦੁਆਰਾ, ਸਟਾਰ ਸਪੋਰਟਸ ਨੇ ਇਸ ਸੀਜ਼ਨ ਲਈ ਚੁਣੇ ਗਏ ਹਿੰਦੀ ਅਤੇ ਅੰਗਰੇਜ਼ੀ ਕੁਮੈਂਟੇਟਰਾਂ ਦਾ ਖੁਲਾਸਾ ਕੀਤਾ.
ਇੱਕ ਪ੍ਰਸ਼ੰਸਕ ਦੇ ਸਵਾਲ ਦੇ ਜਵਾਬ ਵਿੱਚ, ਸਟਾਰ ਸਪੋਰਟਸ ਨੇ ਟਵੀਟ ਕੀਤਾ, "ਇਹ ਹੈ ਆਈਪੀਐਲ 2020 ਲਈ ਕੁਮੈਂਟੇਟਰਾਂ ਦੀ ਲਿਸਟ". ਇੰਗਲਿਸ਼- ਸੁਨੀਲ ਗਾਵਸਕਰ, ਹਰਸ਼ਾ ਭੋਗਲੇ, ਦੀਪ ਦਾਸਗੁਪਤਾ, ਇਆਨ ਬਿਸ਼ਪ, ਮੁਰਲੀ ਕਾਰਤਿਕ ਅਤੇ ਡੈਨੀ ਮੌਰਿਸਨ। ਹਿੰਦੀ - ਇਰਫਾਨ ਪਠਾਨ, ਅਸ਼ੀਸ਼ ਨੇਹਰਾ, ਜਤਿਨ ਸਪਰੂ, ਨਿਖਿਲ ਚੋਪੜਾ ਅਤੇ ਸੰਜੇ ਬਾਂਗੜ੍ਹ।