IND vs AUS : ਭਾਰਤੀ ਟੀਮ ਦੇ ਖਿਲਾਫ ਮੈਚ ਤੋਂ ਪਹਿਲਾਂ ਸਟੀਵ ਸਮਿਥ ਨੇ ਕਿਹਾ, ‘ਮੈਂ ਨਹੀਂ ਕਰਾਂਗਾ ਸਲੈਜਿੰਗ '
ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਖਿਲਾਫ ਆਗਾਮੀ ਲੜੀ ਵਿਚ ਜੁਬਾਣੀ ਜੰਗ ਵਿਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਆਈਪੀਐਲ ਸਮੇਤ ਕਈ ਟੂਰਨਾਮੈਂਟਾਂ ਵਿੱਚ ਇੱਕ ਦੂਜੇ ਨਾਲ ਲਗਾਤਾਰ ਖੇਡ ਕੇ ਸਲੈਜਿੰਗ ਕਾਫੀ ਪਿੱਛੇ ਰਹਿ
ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਖਿਲਾਫ ਆਗਾਮੀ ਲੜੀ ਵਿਚ ਜੁਬਾਣੀ ਜੰਗ ਵਿਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਆਈਪੀਐਲ ਸਮੇਤ ਕਈ ਟੂਰਨਾਮੈਂਟਾਂ ਵਿੱਚ ਇੱਕ ਦੂਜੇ ਨਾਲ ਲਗਾਤਾਰ ਖੇਡ ਕੇ ਸਲੈਜਿੰਗ ਕਾਫੀ ਪਿੱਛੇ ਰਹਿ ਗਈ ਹੈ। ਸਾਬਕਾ ਕਪਤਾਨ ਦਾ ਕਹਿਣਾ ਹੈ ਕਿ ਆਸਟਰੇਲੀਆ ਆਉਣ ਵਾਲੀਆਂ ਟੀਮਾਂ ਲਈ ਸਲੈਜਿੰਗ ਕਰਨਾ ਤੇ ਸਹਿਣਾ ਆਮ ਗੱਲ ਹੁੰਦੀ ਹੈ, ਪਰ ਇਨ੍ਹਾਂ ਦਿਨਾਂ ਵਿੱਚ ਚੀਜ਼ਾਂ ਬਦਲ ਗਈਆੰ ਹਨ।
ਆਈਪੀਐਲ -13 ਵਿੱਚ ਸਮਿਥ ਸਮੇਤ ਕਈ ਖਿਡਾਰੀਆਂ ਨੇ ਭਾਰਤੀ ਖਿਡਾਰੀਆਂ ਨਾਲ ਖੇਡਿਆ ਹੈ ਅਤੇ ਡਰੈਸਿੰਗ ਰੂਮ ਵੀ ਸਾਂਝਾ ਕੀਤਾ ਸੀ।
Trending
ਸਮਿਥ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆੰ ਕਿਹਾ, “ਲੋਕ ਸਲੈਜਿੰਗ ਬਾਰੇ ਬਹੁਤ ਗੱਲਾਂ ਕਰਦੇ ਹਨ। ਪਰ ਸਾਡੇ ਸਮੇਂ ਵਿਚ ਇਹ ਬਹੁਤ ਘੱਟ ਹੁੰਦਾ ਹੈ। ਮੇਰੇ ਖ਼ਿਆਲ ਵਿਚ ਸ਼ਾਇਦ ਆਈਪੀਐਲ ਵਰਗੀਆਂ ਚੀਜ਼ਾਂ ਕਰਕੇ ਇਹ ਬਹੁਤ ਘੱਟ ਹੁੰਦਾ ਹੈ।’
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਈਪੀਐਲ ਦੌਰਾਨ ਭਾਰਤੀ ਗੇਂਦਬਾਜ਼ਾਂ ਨੂੰ ਫਸਾ ਪਾਏ ਸੀ ?
ਸਮਿਥ ਨੇ ਭਾਰਤੀ ਗੇਂਦਬਾਜ਼ਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਆਈਪੀਐਲ ਵਿੱਚ ਉਨ੍ਹਾਂ ਨਾਲ ਖੇਡਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਰ ਅੰਤਰਰਾਸ਼ਟਰੀ ਕ੍ਰਿਕਟ ਵੱਖਰਾ ਹੈ। ਉਹ ਇਕਜੁੱਟ ਹਨ। ਉਹਨਾਂ ਕੋਲ ਬਹੁਤ ਵਧੀਆ ਗੇਂਦਬਾਜ਼ੀ ਹੈ। ਉਹਨਾਂ ਨੇ ਸਾਲ ਦਰ ਸਾਲ ਆਪਣੇ ਆਪ ਨੂੰ ਸਾਬਤ ਕੀਤਾ ਹੈ। ਇਹ ਸਾਡੇ ਲਈ ਇੱਕ ਰੋਮਾਂਚਕ ਸੀਰੀਜ ਬਣਨ ਜਾ ਰਹੀ ਹੈ।"
ਸਮਿਥ ਨੇ ਇਹ ਵੀ ਕਿਹਾ ਕਿ ਸੀਮਤ ਓਵਰਾਂ ਦੀ ਲੜੀ ਵਿਚ ਰੋਹਿਤ ਸ਼ਰਮਾ ਦੀ ਗੈਰਹਾਜ਼ਰੀ ਅਤੇ ਵਿਰਾਟ ਕੋਹਲੀ ਦੀ ਆਖ਼ਰੀ ਤਿੰਨ ਟੈਸਟਾਂ ਵਿਚ ਗੈਰ ਹਾਜ਼ਰੀ ਦਾ ਭਾਰਤੀ ਟੀਮ 'ਤੇ ਜ਼ਿਆਦਾ ਅਸਰ ਨਹੀਂ ਪਏਗਾ ਕਿਉਂਕਿ ਉਨ੍ਹਾਂ ਕੋਲ ਕਾਫ਼ੀ ਪ੍ਰਤਿਭਾਵਾਨ ਬੱਲੇਬਾਜ਼ ਹਨ।