Advertisement

IPL 2020: ਸੁਨੀਲ ਗਾਵਸਕਰ ਨੇ ਕਿਹਾ, ਜੇਕਰ ਖਰਾਬ ਪ੍ਰਦਰਸ਼ਨ ਕੀਤਾ ਤਾਂ ਕਾਰਤਿਕ ਦੀ ਦੀ ਜਗ੍ਹਾ ਮੌਰਗਨ ਨੂੰ ਦਿੱਤੀ ਜਾਵੇ KKR ਦੀ ਕਪਤਾਨੀ

ਸਾਬਕਾ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਜੇਕਰ ਕੋਲਕਾਤਾ ਨਾਈਟ ਰਾਈਡਰਜ਼ ਸ਼ੁਰੂਆਤ ਵਿਚ ਦਿਨੇਸ਼ ਕਾਰਤਿਕ ਦੀ ਕਪਤਾਨੀ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਹੈ ਤਾਂ ਕੇਕੇਆਰ ਦੀ ਕਪਤਾਨੀ ਇੰਗਲੈਂਡ ਦੇ ਸੀਮਤ ਓਵਰਾਂ ਦੇ ਕਪਤਾਨ ਅਤੇ ਖੱਬੇ ਹੱਥ ਦੇ ਬੱਲੇਬਾਜ਼

Advertisement
IPL 2020: ਸੁਨੀਲ ਗਾਵਸਕਰ ਨੇ ਕਿਹਾ, ਜੇਕਰ ਖਰਾਬ ਪ੍ਰਦਰਸ਼ਨ ਕੀਤਾ ਤਾਂ ਕਾਰਤਿਕ ਦੀ ਦੀ ਜਗ੍ਹਾ ਮੌਰਗਨ ਨੂੰ ਦਿੱਤੀ ਜਾਵੇ K
IPL 2020: ਸੁਨੀਲ ਗਾਵਸਕਰ ਨੇ ਕਿਹਾ, ਜੇਕਰ ਖਰਾਬ ਪ੍ਰਦਰਸ਼ਨ ਕੀਤਾ ਤਾਂ ਕਾਰਤਿਕ ਦੀ ਦੀ ਜਗ੍ਹਾ ਮੌਰਗਨ ਨੂੰ ਦਿੱਤੀ ਜਾਵੇ K (Dinesh Karthik and Sunil Gavaskar)
Shubham Yadav
By Shubham Yadav
Sep 22, 2020 • 01:07 PM

ਸਾਬਕਾ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਜੇਕਰ ਕੋਲਕਾਤਾ ਨਾਈਟ ਰਾਈਡਰਜ਼ ਸ਼ੁਰੂਆਤ ਵਿਚ ਦਿਨੇਸ਼ ਕਾਰਤਿਕ ਦੀ ਕਪਤਾਨੀ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਹੈ ਤਾਂ ਕੇਕੇਆਰ ਦੀ ਕਪਤਾਨੀ ਇੰਗਲੈਂਡ ਦੇ ਸੀਮਤ ਓਵਰਾਂ ਦੇ ਕਪਤਾਨ ਅਤੇ ਖੱਬੇ ਹੱਥ ਦੇ ਬੱਲੇਬਾਜ਼ ਈਯਨ ਮੌਰਗਨ ਨੂੰ ਦੇ ਦਿੱਤੀ ਜਾਵੇ. 

Shubham Yadav
By Shubham Yadav
September 22, 2020 • 01:07 PM

ਗਾਵਸਕਰ ਨੇ ਸਪੋਰਟਸ ਟਾੱਕ ਨੂੰ ਦਿੱਤੇ ਇਕ ਇੰਟਰਵਿਉ ਵਿਚ ਕਿਹਾ ਕਿ, "ਕੋਲਕਾਤਾ ਨਾਈਟ ਰਾਈਡਰਜ਼ ਇੱਕ ਅਜਿਹੀ ਟੀਮ ਹੈ ਜਿਸ ਕੋਲ ਇਕ ਆਕਰਸ਼ਕ ਅਤੇ ਵਿਸਫੋਟਕ ਬੱਲੇਬਾਜ਼ੀ ਹੈ। ਅਤੇ ਈਯਨ ਮੋਰਗਨ ਦੇ ਸ਼ਾਮਲ ਹੋਣ ਦੇ ਨਾਲ ਹੀ ਮੱਧ ਕ੍ਰਮ ਦੀ ਬੱਲੇਬਾਜ਼ੀ ਹੋਰ ਮਜ਼ਬੂਤ ​​ਹੋਈ ਹੈ ਅਤੇ ਉਹਨਾਂ ਦਾ ਤਜਰਬਾ ਟੀਮ ਦੇ ਬਹੁਤ ਕੰਮ ਆਏਗਾ. ਉਹ ਮੱਧ ਓਵਰਾਂ ਵਿਚ ਵਿਰੋਧੀ ਗੇਂਦਬਾਜ਼ਾਂ ਲਈ ਖ਼ਤਰਾ ਸਾਬਤ ਹੋ ਸਕਦੇ ਹਨ.”

Trending

ਗਾਵਸਕਰ ਨੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਬਾਰੇ ਕਿਹਾ ਹੈ ਕਿ ਕੇਕੇਆਰ ਦੀ ਟੀਮ ਨੇ ਉਹਨਾਂ ਨੂੰ ਇੱਕ ਵੱਡੀ ਰਕਮ (15.5 ਮਿਲੀਅਨ) ਵਿੱਚ ਖਰੀਦਿਆ ਹੈ ਅਤੇ ਉਨ੍ਹਾਂ ਤੇ ਇਸ ਕੀਮਤ ਦਾ ਭੁਗਤਾਨ ਕਰਨ ਲਈ ਦਬਾਅ ਹੋਵੇਗਾ. ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਖਤਮ ਹੋਈ ਆਸਟਰੇਲੀਆ-ਇੰਗਲੈਂਡ ਸੀਰੀਜ਼ ਵਿੱਚ ਕਮਿੰਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ, ਇਸ ਲਈ ਕਿਤੇ ਨਾ ਕਿਤੇ ਉਹਨਾਂ ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਰਹੇਗਾ.

ਇੰਗਲੈਂਡ ਨੇ ਪਿਛਲੇ ਕੁਝ ਸਾਲਾਂ ਵਿੱਚ ਮੌਰਗਨ ਦੀ ਕਪਤਾਨੀ ਵਿੱਚ ਜ਼ਬਰਦਸਤ ਕ੍ਰਿਕਟ ਖੇਡਿਆ ਹੈ ਅਤੇ ਪਿਛਲੇ ਸਾਲ ਉਹਨਾਂ ਦੀ ਕਪਤਾਨੀ ਵਿੱਚ ਇੰਗਲੈਂਡ ਨੇ ਪਹਿਲੀ ਵਾਰ ਵਿਸ਼ਵ ਕੱਪ ਵੀ ਜਿੱਤਿਆ ਸੀ।

Advertisement

Advertisement