
ਹੋ ਗਿਆ ਖੁਲਾਸਾ, ਸੁਰੇਸ਼ ਰੈਨਾ ਨੇ ਇਸ ਕਾਰਨ ਆਈਪੀਐਲ 2020 ਤੋਂ ਆਪਣਾ ਨਾਮ ਲਿਆ ਵਾਪਸ Images (Twitter)
ਐਮਐਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਵੱਡਾ ਝਟਕਾ ਲੱਗਾ ਜਦੋਂ ਖ਼ਬਰਾਂ ਆਈਆਂ ਕਿ ਦੋ ਖਿਡਾਰੀਆਂ ਸਮੇਤ ਟੀਮ ਦੇ ਕੁੱਲ 13 ਮੈਂਬਰ ਕੋਰੋਨਾ ਪਾੱਜ਼ੀਟਿਵ ਹੋ ਗਏ ਹਨ। ਇਹ ਦੋਵੇਂ ਖਿਡਾਰੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਬੱਲੇਬਾਜ਼ ਰਿਤੂਰਾਜ ਗਾਇਕਵਾਡ ਸਨ।
ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਖ਼ਬਰ ਆਈ ਕਿ ਟੀਮ ਦੇ ਉਪ ਕਪਤਾਨ ਸੁਰੇਸ਼ ਰੈਨਾ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਈਪੀਐਲ 2020 ਤੋਂ ਪਿੱਛੇ ਹਟ ਗਏ ਅਤੇ ਵਾਪਸ ਭਾਰਤ ਪਰਤ ਆਏ। ਪਰ ਇਸਦਾ ਅਸਲ ਕਾਰਨ ਇਹ ਨਹੀਂ ਸੀ.
ਰੈਨਾ ਦਾ ਇਹ ਫੈਸਲਾ ਕ੍ਰਿਕਟ ਜਗਤ ਲਈ ਕਾਫ਼ੀ ਹੈਰਾਨੀਜਨਕ ਸੀ, ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਆਈਪੀਐਲ ਵਿਚ ਖੇਡਦੇ ਵੇਖਣਾ ਚਾਹੁੰਦਾ ਸੀ। ਉਹਨਾਂ ਨੇ ਲਗਭਗ 2 ਮਹੀਨੇ ਪਹਿਲਾਂ ਆਈਪੀਐਲ ਲਈ ਅਭਿਆਸ ਵੀ ਸ਼ੁਰੂ ਕੀਤਾ ਸੀ।