
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਆਪਣੀ ਕਿਤਾਬ 'Believe: What Life and Cricket Taught Me' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਕਿਤਾਬ ਵਿੱਚ, ਰੈਨਾ ਨੇ ਬਹੁਤ ਸਾਰੀਆਂ ਮਜ਼ਾਕੀਆ ਕਹਾਣੀਆਂ ਦਾ ਖੁਲਾਸਾ ਕੀਤਾ ਹੈ ਅਤੇ ਅਸੀਂ ਉਨ੍ਹਾਂ ਵਿੱਚੋਂ ਇੱਕ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ।
ਰੈਨਾ ਨੇ ਆਪਣੀ ਕਿਤਾਬ ਵਿੱਚ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਟੀਮ ਵਿੱਚ ਨਵੇਂ ਆਏ ਸਨ ਅਤੇ ਇੱਕ ਵਾਰ ਸਚਿਨ ਤੇਂਦੁਲਕਰ ਦੇ ਨਾਲ ਇੱਕ ਫਲਾਈਟ ਵਿੱਚ ਸਫਰ ਕਰ ਰਹੇ ਸਨ ਤਾਂ ਏਅਰ ਹੋਸਟੈਸ ਨੇ ਉਨ੍ਹਾਂ ਨੂੰ ਅਰਜੁਨ ਤੇਂਦੁਲਕਰ ਸਮਝ ਲਿਆ ਸੀ। ਇਸ ਘਟਨਾ ਤੋਂ ਬਾਅਦ ਏਅਰ ਹੋਸਟੈਸ ਨੇ ਰੈਨਾ ਤੋਂ ਮੁਆਫੀ ਵੀ ਮੰਗੀ ਸੀ।
ਰੈਨਾ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, 'ਇੱਕ ਏਅਰ ਹੋਸਟੈਸ ਤੇਂਦੁਲਕਰ ਕੋਲ ਆਟੋਗ੍ਰਾਫ ਲੈਣ ਆਈ ਸੀ। ਇਸ ਦੌਰਾਨ ਉਹ ਮੇਰੇ ਵੱਲ ਮੁੜੀ ਅਤੇ ਮੈਨੂੰ ਸਚਿਨ ਦਾ ਪੁੱਤਰ ਅਰਜੁਨ ਤੇਂਦੁਲਕਰ ਸਮਝ ਬੈਠੀ ਅਤੇ ਕਿਹਾ, "ਹੇ ਅਰਜੁਨ, ਤੁਸੀਂ ਕਿਵੇਂ ਹੋ? ਤੁਹਾਡੀ ਮੰਮੀ ਕਿਵੇਂ ਹੈ?" ਇਸ ਤੋਂ ਪਹਿਲਾਂ ਕਿ ਰੈਨਾ ਏਅਰ ਹੋਸਟੈਸ ਦੇ ਸਵਾਲ 'ਤੇ ਕੁਝ ਵੀ ਕਹਿੰਦੇ, ਤੇਂਦੁਲਕਰ ਨੇ ਕੁਝ ਮਸਤੀ ਕਰਨ ਦੀ ਸੋਚੀ।