ਟੀ-20 ਵਿਸ਼ਵ ਕੱਪ 2022: ਗੇਂਦਬਾਜ਼ਾਂ ਤੋਂ ਬਾਅਦ ਓਡੌਡ ਨੇ ਕੀਤੀ ਸ਼ਾਨਦਾਰ ਬੈਟਿੰਗ, ਨੀਦਰਲੈਂਡ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਮੈਕਸ ਓਡੌਡ ਦੇ ਅਰਧ ਸੈਂਕੜੇ ਦੇ ਦਮ 'ਤੇ ਨੀਦਰਲੈਂਡ ਨੇ ਐਡੀਲੇਡ ਓਵਲ 'ਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੁਪਰ 12 ਦੌਰ ਦੇ ਗਰੁੱਪ 1 ਮੈਚ 'ਚ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾ
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਮੈਕਸ ਓਡੌਡ ਦੇ ਅਰਧ ਸੈਂਕੜੇ ਦੇ ਦਮ 'ਤੇ ਨੀਦਰਲੈਂਡ ਨੇ ਐਡੀਲੇਡ ਓਵਲ 'ਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੁਪਰ 12 ਦੌਰ ਦੇ ਗਰੁੱਪ 1 ਮੈਚ 'ਚ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਦੇ 117 ਦੌੜਾਂ ਦੇ ਜਵਾਬ 'ਚ ਨੀਦਰਲੈਂਡ ਨੇ ਦੋ ਓਵਰ ਬਾਕੀ ਰਹਿੰਦਿਆਂ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਨੂੰ 17 ਦੌੜਾਂ ਦੇ ਕੁੱਲ ਸਕੋਰ 'ਤੇ ਸਟੀਫਨ ਮਾਈਬਰਗ ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਮੈਕਸ ਓਡਾਊਡ ਨੇ ਟਾਮ ਕੂਪਰ ਨਾਲ ਮਿਲ ਕੇ ਦੂਜੇ ਵਿਕਟ ਲਈ 73 ਦੌੜਾਂ ਜੋੜੀਆਂ। ਓਡੌਡ ਨੇ 47 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟਾਮ ਕੂਪਰ ਨੇ 29 ਗੇਂਦਾਂ ਵਿੱਚ 32 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਨੀਦਰਲੈਂਡ ਦੀ ਪਾਰੀ ਥੋੜੀ ਫਿੱਕੀ ਹੋਈ ਪਰ ਆਖਿਰਕਾਰ 18ਵੇਂ ਓਵਰ 'ਚ ਜਿੱਤ ਹਾਸਲ ਕਰ ਲਈ ਗਈ। ਸੁਪਰ 12 ਵਿੱਚ ਨੀਦਰਲੈਂਡ ਦੀ ਇਹ ਪਹਿਲੀ ਜਿੱਤ ਹੈ।
Trending
ਜ਼ਿੰਬਾਬਵੇ ਲਈ ਰਿਚਰਡ ਨਾਗਰਵਾ, ਬਲੇਸਿੰਗ ਮੁਜਰਬਾਨੀ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਲਿਊਕ ਜੋੰਗਵੇ ਨੇ ਇਕ ਵਿਕਟ ਲਈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 19.2 ਓਵਰਾਂ 'ਚ 117 ਦੌੜਾਂ 'ਤੇ ਆਲ ਆਊਟ ਹੋ ਗਈ। ਜ਼ਿੰਬਾਬਵੇ ਵੱਲੋਂ ਸਭ ਤੋਂ ਵੱਧ ਸਕੋਰਰ ਸਿਕੰਦਰ ਰਜ਼ਾ ਨੇ 24 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ਾਨ ਵਿਲੀਅਮਸਨ ਨੇ 28 ਦੌੜਾਂ ਬਣਾਈਆਂ। ਟੀਮ ਦੇ 9 ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।
ਨੀਦਰਲੈਂਡਜ਼ ਲਈ ਪਾਲ ਵੈਨ ਮੀਕੇਰੇਨ ਨੇ ਤਿੰਨ, ਬ੍ਰੈਂਡਨ ਗਲੋਵਰ ਅਤੇ ਬਾਸ ਡੀ ਲੀਡੇ ਅਤੇ ਲੋਗਨ ਵੀਕ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਫਰੇਡ ਕਲਾਸੇਨ ਨੇ ਇਕ ਵਿਕਟ ਲਈ।