AUS vs IND: ਆਸਟਰੇਲੀਆ ਖਿਲਾਫ ਦੂਜੇ ਟੈਸਟ ਮੈਚ ਲਈ ਟੀਮ ਇੰਡੀਆ ਦਾ ਐਲਾਨ, ਇਹ 2 ਖਿਡਾਰੀ ਕਰਨਗੇ ਡੈਬਿਯੁ
ਬੀਸੀਸੀਆਈ ਨੇ ਆਸਟਰੇਲੀਆ ਖ਼ਿਲਾਫ਼ ਸ਼ਨੀਵਾਰ (26 ਦਸੰਬਰ) ਤੋਂ ਮੈਲਬੌਰਨ ਕ੍ਰਿਕਟ ਮੈਦਾਨ ਵਿੱਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਐਡੀਲੇਡ ਵਿੱਚ ਖੇਡੇ ਗਏ ਪਹਿਲੇ ਟੈਸਟ ਦੀ ਹਾਰ ਤੋਂ ਬਾਅਦ ਟੀਮ ਵਿੱਚ 4 ਬਦਲਾਅ

ਬੀਸੀਸੀਆਈ ਨੇ ਆਸਟਰੇਲੀਆ ਖ਼ਿਲਾਫ਼ ਸ਼ਨੀਵਾਰ (26 ਦਸੰਬਰ) ਤੋਂ ਮੈਲਬੌਰਨ ਕ੍ਰਿਕਟ ਮੈਦਾਨ ਵਿੱਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਐਡੀਲੇਡ ਵਿੱਚ ਖੇਡੇ ਗਏ ਪਹਿਲੇ ਟੈਸਟ ਦੀ ਹਾਰ ਤੋਂ ਬਾਅਦ ਟੀਮ ਵਿੱਚ 4 ਬਦਲਾਅ ਕੀਤੇ ਗਏ ਹਨ।
ਸ਼ੁਭਮਨ ਗਿਲ ਅਤੇ ਮੁਹੰਮਦ ਸਿਰਾਜ ਇਸ ਮੈਚ 'ਚ ਭਾਰਤ ਲਈ ਡੈਬਿਯੁ ਕਰਨਗੇ। ਸ਼ੁਭਮਨ ਨੂੰ ਪ੍ਰਿਥਵੀ ਸ਼ਾ ਅਤੇ ਸਿਰਾਜ ਮੁਹੰਮਦ ਸ਼ਮੀ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਵੀ ਟੀਮ ਵਿਚ ਵਾਪਸੀ ਕਰ ਚੁੱਕੇ ਹਨ। ਜਡੇਜਾ ਨੂੰ ਵਿਰਾਟ ਕੋਹਲੀ ਅਤੇ ਸਾਹਾ ਦੀ ਜਗ੍ਹਾ ਪੰਤ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਹਾ ਪਹਿਲੇ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ ਫਲਾਪ ਰਹੇ ਸੀ ਅਤੇ ਉਹਨਾਂ ਨੇ ਵਿਕਟਕੀਪਿੰਗ ਵਿਚ ਕੁਝ ਗਲਤੀਆਂ ਵੀ ਕੀਤੀਆਂ ਸੀ।
Trending
ਦੱਸ ਦੇਈਏ ਕਿ ਨਿਯਮਤ ਕਪਤਾਨ ਵਿਰਾਟ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਆਖਰੀ ਤਿੰਨ ਮੈਚਾਂ ਵਿੱਚ ਟੀਮ ਦਾ ਹਿੱਸਾ ਨਹੀਂ ਹਨ। ਇਸ ਦੇ ਨਾਲ ਹੀ, ਸ਼ਮੀ ਹੱਥ ਦੀ ਸੱਟ ਲੱਗਣ ਕਾਰਨ ਇਸ ਸੀਰੀਜ਼ ਤੋਂ ਬਾਹਰ ਹਨ। ਐਡੀਲੇਡ ਟੈਸਟ ਦੀ ਦੂਜੀ ਪਾਰੀ ਵਿਚ ਉਹ ਪੈਟ ਕਮਿੰਸ ਦੀ ਗੇਂਦ ‘ਤੇ ਜ਼ਖਮੀ ਹੋ ਗਏ ਸੀ।
ਅਜਿੰਕਿਆ ਰਹਾਣੇ ਕਪਤਾਨ ਅਤੇ ਚੇਤੇਸ਼ਵਰ ਪੁਜਾਰਾ ਉਪ ਕਪਤਾਨ ਦੇ ਰੂਪ ਵਿੱਚ ਨਜ਼ਰ ਆਉਣਗੇ।
ਦੂਜੇ ਟੈਸਟ ਲਈ ਭਾਰਤ ਦੀ ਪਲੇਇੰਗ ਇਲੈਵਨ
ਅਜਿੰਕਿਆ ਰਹਾਣੇ (ਕਪਤਾਨ), ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸਿਰਾਜ