
Top-5 Cricket News of the Day : 1 ਜੂਨ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਗੁਜਰਾਤ ਨੂੰ ਆਈਪੀਐਲ 2023 ਦੇ ਫਾਈਨਲ ਵਿੱਚ ਹਰਾਉਣ ਤੋਂ ਬਾਅਦ ਚੇਨਈ ਨੇ ਪੰਜਵੀ ਬਾਰ ਆਈਪੀਐਲ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਰਵਿੰਦਰ ਜਡੇਜਾ ਨੇ ਆਪਣਾ ਉਹ ਬੱਲਾ ਤੋਹਫ਼ੇ ਵਿੱਚ ਦੇ ਦਿੱਤਾ ਜਿਸ ਨਾਲ ਉਸ ਨੇ ਜੇਤੂ ਦੌੜਾਂ ਬਣਾਈਆਂ ਸੀ। ਉਸ ਨੇ ਇਹ ਬੱਲਾ ਕਿਸੇ ਹੋਰ ਨੂੰ ਨਹੀਂ ਸਗੋਂ ਆਪਣੇ ਹੀ ਸਾਥੀ ਅਜੈ ਮੰਡਲ ਨੂੰ ਤੋਹਫੇ ਵਜੋਂ ਦਿੱਤਾ ਹੈ। ਚੇਨਈ ਦੀ ਟੀਮ ਨੇ ਅਜੇ ਮੰਡਲ ਨੂੰ ਉਸ ਦੀ ਬੇਸ ਪ੍ਰਾਈਸ 20 ਲੱਖ 'ਚ ਖਰੀਦਿਆ ਪਰ ਅਜੇ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਫਾਈਨਲ ਤੋਂ ਬਾਅਦ ਜਡੇਜਾ ਨੇ ਉਸ ਨੂੰ ਬੱਲਾ ਤੋਹਫੇ 'ਚ ਦੇ ਕੇ ਉਸਦਾ ਦਿਨ ਬਣਾ ਦਿੱਤਾ।
2. ਸਚਿਨ ਮੰਗਲਵਾਰ (30 ਮਈ) ਨੂੰ ਮਹਾਰਾਸ਼ਟਰ ਸਰਕਾਰ ਦੇ ਸਵੱਛ ਮੂੰਹ ਅਭਿਆਨ (ਐਸਐਮਏ) ਲਈ "ਸਮਾਈਲ ਅੰਬੈਸੇਡਰ" ਚੁਣੇ ਜਾਣ ਤੋਂ ਬਾਅਦ ਇੱਕ ਸਮਾਗਮ ਵਿੱਚ ਬੋਲ ਰਹੇ ਸਨ। ਇਹ ਮੁਹਿੰਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ। ਇਸ ਦੌਰਾਨ ਸਚਿਨ ਨੇ ਦੱਸਿਆ ਕਿ ਉਸ ਨੂੰ ਤੰਬਾਕੂ ਉਤਪਾਦਾਂ ਦੇ ਪ੍ਰਚਾਰ ਲਈ ਕਈ ਪੇਸ਼ਕਸ਼ਾਂ ਆਈਆਂ, ਪਰ ਉਸ ਨੇ ਆਪਣੇ ਪਿਤਾ ਦੇ ਹੁਕਮਾਂ 'ਤੇ ਕਦੇ ਅਜਿਹਾ ਨਹੀਂ ਕੀਤਾ।